ਕਾਂਗਰਸ ਵੱਲੋਂ ਮਾਨਸਾ ਨਗਰ ਕੌਂਸਲ ਦੇ ਸਾਰੇ ਉਮੀਦਵਾਰਾਂ ਦਾ ਐਲਾਨ
ਟਿਕਟ ਨਾ ਮਿਲਣ ਵਾਲਿਆਂ ਵਿੱਚ ਭਾਰੀ ਰੋਸ-ਕਈਆਂ ਵੱਲੋਂ ਅਜਾਦ ਲੜਨ ਦਾ ਐਲਾਨ
ਮਾਨਸਾ,30ਜਨਵਰੀ(ਵਿਸ਼ਵ ਵਾਰਤਾ)-ਕਾਂਗਰਸ ਪਾਰਟੀ ਵੱਲੋਂ ਮਾਨਸਾ ਮਿਉਂਸੀਪਲ ਕਮੇਟੀ ਦੀਆਂ ਸਾਰੀਆਂ 27 ਸੀਟਾਂ ਤੇ ਚੋਣ ਲੜਨ ਵਾਲੇ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਟਿਕਟ ਨਾ ਮਿਲਣ ਵਾਲੇ ਸੰਭਾਵੀਂ ਉਮੀਦਵਾਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਕਈ ਸੰਭਾਵੀਂ ਉਮੀਦਵਾਰਾਂ ਵੱਲੋਂ ਤਾਂ ਅਜ਼ਾਦ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਹੈ। ਜਦ ਕਿ ਕਈ ਸੰਭਾਵੀਂ ਉਮੀਦਵਾਰਾਂ ਨੇ ਪਾਰਟੀ ਦਾ ਹੁਕਮ ਮੰਨ ਕੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਨਾ ਕਰਦਿਆਂ ਘਰ ਬੈਠਣ ਦਾ ਹੀ ਮਨ ਬਣਾ ਲਿਆ ਹੈ।
ਕਾਂਗਰਸ ਹਾਈ ਕਮਾਂਡ ਵੱਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ1. ਤੋਂ ਸ਼੍ਰੀ ਮਤੀ ਜਸਵੀਰ ਕੌਰ, 2.ਤੋਂ ਰਾਮਪਾਲ ਸਿੰਘ, 3.ਤੋਂ ਸ਼੍ਰੀ ਮਤੀ ਸਵੀਟੀ ਰਾਣੀ ,4ਤੋਂ ਅਮ੍ਰਿਤਪਾਲ ਸਿੰਘ, 5ਤੋਂ ਸ਼੍ਰੀ ਮਤੀ ਕੁਲਬੀਰ ਕੌਰ,6ਤੋਂ ਮਨਜੀਤ ਸਿੰਘ, 7ਤੋਂ ਸ਼੍ਰੀ ਮਤੀ ਰੇਖਾ,8ਤੋਂ ਪਵਨ ਕੁਮਾਰ, 9ਤੋਂ ਸ਼੍ਰੀ ਮਤੀ ਕ੍ਰਿਸ਼ਨਾ ਦੇਵੀ, 10.ਤੋਂ ਜਗਤ ਰਾਮ ਗਰਮ, 11 ਤੋਂ ਸ਼੍ਰੀ ਮਤੀ ਮਨਦੀਪ ਕੌਰ, 12 ਤੋਂ ਪ੍ਰੇਮ ਸਾਗਰ, 13 ਤੋਂ ਸ਼੍ਰੀ ਮਤੀ ਰਜਨੀ, 14 ਤੋਂ ਭਗਵਾਨ ਸਿੰਘ, 15 ਤੋਂ ਸ਼੍ਰੀ ਮਤੀ ਅਮਰਜੀਤ ਕੌਰ, 16 ਤੋਂ ਸ਼੍ਰੀ ਮਤੀ ਸੁਰੇਸ਼ ਰਾਣੀ, 17 ਤੋਂ ਸ਼੍ਰੀ ਮਤੀ ਜਸਵੀਰ ਕੌਰ, 18 ਤੋਂ ਨੇਮ ਚੰਦ, 19 ਤੋਂ ਸ਼੍ਰੀ ਮਤੀ ਰੀਮਾ ਅਗਰਵਾਲ, 20 ਤੋਂ ਵਿਸ਼ਾਲ ਜੈਨ, 21 ਆਯੂਸ਼ੀ ਸ਼ਰਮਾ, 22 ਤੋਂ ਮਨਦੀਪ ਸਿੰਘ ਗੌਰਾ, 23 ਤੋਂ ਪ੍ਰਵੀਨ ਗਰਗ ਟੋਨੀ, 24 ਵਿਜੈ ਕੁਮਾਰ, 25 ਤੋਂ ਸ਼੍ਰੀ ਮਤੀ ਇੰਦਰਜੀਤ ਕੌਰ, 26 ਤੋਂ ਰਮੇਸ਼ ਸਿੰਘ ਅਤੇ 27 ਤੋਂ ਸੰਦੀਪ ਮਹੰਤ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਸੂਚੀ ਇਸ ਪ੍ਰਕਾਰ ਹੈ























