ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਪ੍ਰਸਤਾਵ ਠੁਕਰਾਉਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਐਲਾਨ
ਨਵਜੋਤ ਸਿੱਧੂ ਨੇ ਵੀ ਕੀਤੀ ਸੀ ਪੀਕੇ ਨਾਲ ਮੁਲਾਕਾਤ ਹੁਣ ਕਹੀ ਇਹ ਵੱਡੀ ਗੱਲ
ਚੰਡੀਗੜ੍ਹ,2 ਮਈ (ਵਿਸ਼ਵ ਵਾਰਤਾ)-ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਪ੍ਰਸਤਾਵ ਠੁਕਰਾਉਣ ਤੋਂ ਬਾਅਦ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਵੱਲ ਇਸ਼ਾਰਾ ਕਰ ਦਿੱਤਾ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ “ਲੋਕਤੰਤਰ ਵਿੱਚ ਇੱਕ ਸਾਰਥਕ ਭਾਗੀਦਾਰ ਬਣਨ ਅਤੇ ਲੋਕ-ਪੱਖੀ ਨੀਤੀ ਬਣਾਉਣ ਵਿੱਚ ਮਦਦ ਕਰਨ ਦੀ ਮੇਰੀ ਖੋਜ ਨੇ 10 ਸਾਲਾਂ ਦੀ ਰੋਲਰਕੋਸਟਰ ਰਾਈਡ ਕੀਤੀ! ਹੁਣ ਜਦੋਂ ਮੈਂ ਪੰਨੇ ਪਲਟਦਾ ਹਾਂ, ਮੁੱਦਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਅਤੇ “ਜਨ ਸੁਰਾਜ” – ਚੰਗੇ ਲੋਕ ਪ੍ਰਸ਼ਾਸਨ ਲਈ ਅਸਲ ਮਾਸਟਰਾਂ, ਲੋਕਾਂ ਕੋਲ ਜਾਣ ਦਾ ਸਮਾਂ ਹੈ“ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸਦੀ ਸ਼ੁਰੂਆਤ ਬਿਹਾਰ ਤੋਂ ਕੀਤੀ ਜਾਵੇਗੀ।
quest to be a meaningful participant in democracy & help shape pro-people policy led to a 10yr rollercoaster ride!
As I turn the page, time to go to the Real Masters, THE PEOPLE,to better understand the issues & the path to “जन सुराज”-Peoples Good Governance
शुरुआत #बिहार से
— Prashant Kishor (@PrashantKishor) May 2, 2022
ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਜਿਵੇਂ ਹੀ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਨਾ ਹੋਣ ਦਾ ਜਿਕਰ ਕੀਤਾ ਸੀ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੀਕੇ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਕਾਫੀ ਚਰਚਾ ਵਿੱਚ ਰਹੀ ਸੀ। ਇਸ ਦੇ ਨਾਲ ਹੀ ਹੁਣ ਨਵਜੋਤ ਸਿੱਧੂ ਵੱਲੋਂ ਇੱਕ ਹੋਰ ਟਵੀਟ ਕਰਦਿਆਂ ਪ੍ਰਸ਼ਾਂਤ ਕਿਸ਼ੋਰ ਨੂੰ ਸੰਬੋਧਨ ਕਰਦਿਆਂ ਲਿਖਿਆ ਗਿਆ ਹੈ ਕਿ “ਪਹਿਲਾ ਝਟਕਾ ਅੱਧੀ ਲੜਾਈ ਹੈ ਮੇਰੇ ਦੋਸਤ… ਇੱਕ ਚੰਗੀ ਸ਼ੁਰੂਆਤ ਹਮੇਸ਼ਾ ਇੱਕ ਚੰਗਾ ਅੰਤ ਕਰਦੀ ਹੈ… ਸਾਡੇ ਸੰਵਿਧਾਨ ਦੀ ਭਾਵਨਾ ਦਾ ਸਨਮਾਨ ਕਰਨ ਲਈ ਤੁਹਾਡੀਆਂ ਸੁਹਿਰਦ ਕੋਸ਼ਿਸ਼ਾਂ ਵਿੱਚ ਹਮੇਸ਼ਾਂ ਸਭ ਤੋਂ ਵਧੀਆ… ‘ਲੋਕਾਂ ਦੀ ਸ਼ਕਤੀ ਲੋਕਾਂ ਕੋਲ ਵਾਪਸ ਆਉਣੀ ਚਾਹੀਦੀ ਹੈ’, “
The first blow is half the battle my friend… A good beginning always makes a good ending… Best always in your sincere efforts to honour the spirit of our Constitution… ‘The power of people must return to the people’, manifold… https://t.co/Upav1EY9IN
— Navjot Singh Sidhu (@sherryontopp) May 2, 2022























