ਚੰਡੀਗੜ੍ਹ, 23 ਸਤੰਬਰ – ਪੰਜਾਬ ਦੇ 4 ਹਲਕਿਆਂ ਫਗਵਾੜਾ, ਮੁਕੇਰੀਆਂ, ਦਾਖਾ ਤੇ ਜਲਾਲਾਬਾਦ ਵਿਚ ਹੋਂਣ ਵਾਲੀਆਂ ਜਿਮਨੀ ਚੋਣਾਂ ਲਈ ਅੱਜ ਕਾਂਗਰਸ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ, ਮੁਕੇਰੀਆਂ ਤੋਂ ਇੰਦੂ ਬਾਲਾ, ਦਾਖਾ ਤੋਂ ਸੰਦੀਪ ਸਿੰਘ ਸੰਧੂ ਤੇ ਜਲਾਲਾਬਾਦ ਤੋਂ ਰਮਿੰਦਰ ਅਵਲਾ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨਿਆ ਹੈ।