ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਜਾਂਦੇ ਹੋਏ ਵੀ ਕੰਮ ਵਿੱਚ ਰੁੱਝੇ ਦਿਖੇ ਮੁੱਖ ਮੰਤਰੀ ਪੰਜਾਬ
ਹੈਲੀਕਾਪਟਰ ਵਿੱਚ ਬੈਠਿਆਂ ਹੀ ਨਬੇੜਿਆ ਫਾਇਲਾਂ ਦਾ ਕੰਮ

ਚੰਡੀਗੜ੍ਹ,16 ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਦੁਸਹਿਰੇ ਵਾਲੇ ਦਿਨ ਵੀ ਸਾਰਾ ਦਿਨ ਕੰਮਾਂ ਕਾਰਾਂ ਵਿੱਚ ਰੁੱਝੇ ਰਹੇ। ਅੱਜ ਵੀ ਉਹਨਾਂ ਨੇ ਦਿੱਲੀ ਜਾਂਦੇ ਹੋਏ ਹੈਲੀਕਾਪਟਰ ਵਿੱਚ ਬੈਠਿਆਂ ਹੀ ਫਾਇਲਾਂ ਦਾ ਕੰਮ ਨਬੇੜਿਆ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਾਂਗਰਸ ਦੀ ਵਰਕਿੰਗ ਕਮੇਟੀ ਵਿੱਚ ਹਿੱਸਾ ਲੈਣਾ ਲਈ ਦਿੱਲੀ ਰਵਾਨਾ ਹੋਏ ਹਨ।






















