ਕਾਂਗੜਾ, 4 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਉਤੇ ਜਮ ਕੇ ਨਿਸ਼ਾਨੇ ਲਗਾਏ| ਉਨ੍ਹਾਂ ਕਿਹਾ ਕਿ ਹਿਮਾਲ ਦੀ ਜਨਤਾ ਇਸ ਵਾਰੀ ਕਾਂਗਰਸ ਨੂੰ ਗੰਭੀਰ ਤੋਂ ਗੰਭੀਰ ਸਜਾ ਦੇਵੇਗੀ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਕਾਂਗਰਸ ਉਤੇ ਭਰੋਸਾ ਨਹੀਂ ਰਿਹਾ| ਇਮਾਨਦਾਰੀ ਦੇ ਨਾਮ ਉਤੇ ਦੇਸ਼ ਦੀ ਜਨਤਾ ਆਉਣ ਵਾਲੇ 100 ਸਾਲਾਂ ਵਿਚ ਵੀ ਕਾਂਗਰਸ ਦੇ ਉਪਰ ਭਰੋਸਾ ਨਹੀਂ ਕਰੇਗੀ|
ਪ੍ਰਧਾਨ ਮੰਤਰੀ ਨੇ ਇਸ ਤੋਂ ਇਲਾਵਾ ਸੁੰਦਰਨਗਰ ਵਿਚ ਜਨ ਸਭਾ ਨੂੰ ਸੰਬੋਧਨ ਕੀਤਾ| ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹਾਂ| ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸੋਚਦੀ ਹੈ ਕਿ ਮੋਦੀ ਦੇ ਪੁਤਲੇ ਫੂਕਣ ਨਾਲ ਮੋਦੀ ਡਰ ਜਾਵੇਗਾ ਤਾਂ ਕਾਂਗਰਸ ਗਲਤਫਹਿਮੀ ਵਿਚ ਹੈ| ਮੋਦੀ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜਦਾ ਰਹੇਗਾ| ਉਨ੍ਹਾਂ ਕਿਹਾ ਕਿ ਹਿਮਾਚਲ ਨੂੰ ਬਿਮਾਰੀਆਂ ਤੋਂ ਦੂਰ ਕਰਨ ਲਈ ਕਾਂਗਰਸ ਰੂਪੀ ਦੀਮਕ ਨੂੰ ਹਿਮਾਚਲ ਦੀਆਂ ਜੜ੍ਹਾਂ ਤੋਂ ਕੱਢਣਾ ਜ਼ਰੂਰੀ ਹੈ|
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ ਚੰਡੀਗੜ੍ਹ, 30ਸਤੰਬਰ(ਵਿਸ਼ਵ...