ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤਰਨਤਾਰਨ ਥਾਣੇ ਤੇ ਹੋਏ RPG ਅਟੈਕ ਨੂੰ ਲੈ ਕੇ ਚੁੱਕੇ ਸਵਾਲ
ਮੁੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੀਤੀ ਇਹ ਮੰਗ
ਚੰਡੀਗੜ੍ਹ, 10 ਦਸੰਬਰ(ਵਿਸ਼ਵ ਵਾਰਤਾ)-ਤਰਨਤਾਰਨ ਦੇ ਸਰਹਾਲੀ ਥਾਣੇ ਦੇ ਨਾਲ ਲੱਗਦੇ ਸਾਂਝ ਕੇਂਦਰ ਵਿੱਚ RPG ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਸੁਰੱਖਿਆ ਏਜੰਸੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਹੈ।
ਇਸ ਹਮਲੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਪੰਜਾਬ ‘ਚ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ। ਉਹਨਾਂ ਨੇ ਲਿਖਿਆ “ਤਰਨਤਾਰਨ ਦੇ ਥਾਣੇ ਤੇ ਅਟੈਕ ਪੰਜਾਬ ਦੇ ਅੰਦਰੂਨੀ ਹਾਲਤਾਂ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਸਰਕਾਰ ਸੁਹਿਰਦ ਨਹੀਂ ਅਤੇ ਨਾ ਹੀ ਸੁਹਿਰਦਤਾ ਵੱਲ ਕੋਈ ਕਦਮ ਚੁੱਕਣ ਦੀ ਗੱਲ ਹੋ ਰਹੀ ਹੈ। ਮੇਰੀ ਮੰਗ ਹੈ ਕਿ ਮੁੱਖ-ਮੰਤਰੀ ਸਾਹਿਬ ਸਾਹਮਣੇ ਆਉਣ ਅਤੇ ਪੰਜਾਬ ਨੂੰ ਜਵਾਬ ਦੇਣ।”
ਤਰਨਤਾਰਨ ਦੇ ਥਾਣੇ ਤੇ ਅਟੈਕ ਪੰਜਾਬ ਦੇ ਅੰਦਰੂਨੀ ਹਾਲਤਾਂ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਸਰਕਾਰ ਸੁਹਿਰਦ ਨਹੀਂ ਅਤੇ ਨਾ ਹੀ ਸੁਹਿਰਦਤਾ ਵੱਲ ਕੋਈ ਕਦਮ ਚੁੱਕਣ ਦੀ ਗੱਲ ਹੋ ਰਹੀ ਹੈ। ਮੇਰੀ ਮੰਗ ਹੈ ਕਿ ਮੁੱਖ-ਮੰਤਰੀ ਸਾਹਿਬ ਸਾਹਮਣੇ ਆਉਣ ਅਤੇ ਪੰਜਾਬ ਨੂੰ ਜਵਾਬ ਦੇਣ। #ਡਰਦਾ_ਪੰਜਾਬ pic.twitter.com/drWUx8T8gb
— Amarinder Singh Raja Warring (@RajaBrar_INC) December 10, 2022























