ਕਾਂਗਰਸ ਨੇ 8 ਕਾਰਪੋਰੇਸ਼ਨਾਂ ਅਤੇ 102 ਨਗਰਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰ ਉਤਾਰੇ ਮੈਦਾਨ ਵਿੱਚ
5 ਨਗਰਪਾਲਿਕਾਵਾਂ ਅਤੇ 2 ਨਗਰ ਪੰਚਾਇਤਾਂ ਵਿੱਚ ਬਗੈਰ ਕਾਂਗਰਸ ਦੇ ਚੋਣ ਨਿਸ਼ਾਨ ਤੇ ਲੜੀਆਂ ਜਾ ਰਹੀਆਂ ਹਨ ਚੋਣਾਂ
ਕਾਂਗਰਸੀ ਉਮੀਦਵਾਰਾਂ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਉਣ ਲਈ ਪੰਜਾਬੀ ਹੋਏ ਪਏ ਹਨ ਉਤਾਵਲੇ-ਲਾਲ ਸਿੰਘ

ਚੰਡੀਗੜ੍ਹ,4ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿੱਚ 8 ਕਾਰਪੋਰੇਸ਼ਨਾਂ ਅਤੇ 109ਨਗਰਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਸੰਬੰਧੀ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਚੋਣ ਮੈਦਾਨ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ,ਅਕਾਲੀ ਦਲ ਬਾਦਲ ,ਭਾਰਤੀ ਜਨਤਾ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ।
ਪੰਜਾਬ ਕਾਂਗਰਸ ਨੇ 8 ਕਾਰਪੋਰੇਸ਼ਨਾਂ ਦੀ ਹੋ ਰਹੀ ਚੋਣ ਵਿੱਚ 400ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ, ਜਿਹਨਾਂ ਵਿੱਚ 296ਜਨਰਲ, 88 ਐਸ.ਸੀ ਅਤੇ 16 ਬੀ.ਸੀ ਉਮੀਦਵਾਰ ਹਨ। ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੀ ਮਿਉਂਸੀਪਲ ਚੋਣਾਂ ਲਈ ਬਣਾਈ ਚੋਣ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ Aਕੈਟਾਗਿਰੀ ਦੀਆਂ 20 ਨਗਰਪਾਲਿਕਾਵਾਂ ਲਈ 548 ,Bਕੈਟਾਗਿਰੀ ਦੀਆਂ 39 ਨਗਰਪਾਲਿਕਾਵਾਂ ਲਈ 629 , Cਕੈਟਾਗਿਰੀ ਦੀਆਂ 18 ਨਗਰਪਾਲਿਕਾਵਾਂ ਲਈ 224 ਅਤੇ 25ਨਗਰ ਪੰਚਾਇਤਾਂ ਲਈ 327ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨਗੇ। ਉਹਨਾਂ ਦੱਸਿਆ ਕਿ ਇਹਨਾਂ ਤੋਂ ਇਲਾਵਾ ਸੀ ਕੈਟਾਗਿਰੀ ਦੀਆਂ 5 ਨਗਰਪਾਲਿਕਾਵਾਂ ਜਿਹਨਾਂ ਵਿੱਚ ਬਰੇਟਾ,ਆਦਮਪੁਰ,ਅਲਾਵਲਪੁਰ,ਧਨੌਲਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ 2 ਨਗਰਪੰਚਾਇਤਾਂ ਜੋਗਾ(ਮਾਨਸਾ) ਅਤੇ ਕੀਰਤਪੁਰ ਸਾਹਿਬ ਵਿੱਚ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉਤੇ ਨਹੀਂ ਲੜੀਆਂ ਜਾਣਗੀਆਂ।
ਸਰਦਾਰ ਲਾਲ ਸਿੰਘ ਜੋ ਕਿ ਪੰਜਾਬ ਮੰਡੀਬੋਰਡ ਦੇ ਚੇਅਰਮੈਨ ਵੀ ਹਨ ਨੇ ਵਿਸ਼ਵ ਵਾਰਤਾ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਦਾਅਵਾ ਕੀਤਾ ਕੀ ਮਿਉਂਸੀਪਲ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹੱਕ ਵਿੱਚ ਭੁਗਤਦੇ ਹੋਏ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਤਾਉਣ ਲਈ ਉਤਾਵਲੇ ਹੋਏ ਪਏ ਹਨ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ ਹੈ ਜੋ ਕਿ ਲੋਕਾਂ ਤੋਂ ਆਪਣੇ ਹੱਕ ਵਿੱਚ ਵੋਟਾਂ ਮੰਗ ਸਕਣ। ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੀਡਰ ਗਲਤ ਮੁੱਦੇ ਉਠਾ ਕੇ ਹੀ ਲੋਕਾਂ ਦੇ ਵਿੱਚ ਭਰਮ ਭੁਲੇਖੇ ਹੀ ਪੈਦਾ ਕਰ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਮਿਉਂਸੀਪਲ ਚੋਣਾਂ ਦੇ ਨਾਲ-ਨਾਲ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।





















