ਕਾਂਗਰਸ ਦੇ ਨੌਜਵਾਨ ਉਮੀਦਵਾਰ ਬਲਰਾਜ ਪੱਕਾ ਅਤੇ ਕੁਲਵਿੰਦਰ ਕੌਰ ਨੇ ਕੀਤੀ ਇਤਿਹਾਸਕ ਜਿੱਤ
ਖ਼ਜ਼ਾਨਾ ਮੰਤਰੀ ਦੀ ਅਗਵਾਈ ਵਿੱਚ ਹੋਏ ਵਿਕਾਸ ਦੇ ਨਾਂ ਤੇ ਹੋਈ ਜਿੱਤ: ਪੱਕਾ

ਬਠਿੰਡਾ, 17 ਫਰਵਰੀ ( ਕੁਲਬੀਰ ਬੀਰਾ ):ਨਗਰ ਨਿਗਮ ਬਠਿੰਡਾ ਦੀਆਂ ਹੋਈਆਂ ਚੋਣਾਂ ਦੇ ਅੱਜ ਨਤੀਜੇ ਆਏ ਜਿਸ ਵਿੱਚ ਕਾਂਗਰਸ ਨੂੰ ਬਹੁਮਤ ਹਾਸਲ ਹੋਇਆ ਇਨ੍ਹਾਂ ਚੋਣਾਂ ਵਿਚ ਵਾਰਡ ਨੰਬਰ ਸੋਲ਼ਾਂ ਤੋਂ ਕਾਂਗਰਸ ਦੇ ਨੌਜਵਾਨ ਉਮੀਦਵਾਰ ਬਲਰਾਜ ਪੱਕਾ ਤੇ ਲਾਈਨੋਪਾਰ ਇਲਾਕੇ ਦੇ ਵਾਰਡ ਨੰਬਰ ਤਰਤਾਈ ਤੋਂ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਗੋਰਾ ਦੀ ਪਤਨੀ ਕੁਲਵਿੰਦਰ ਕੌਰ ਸਿੱਧੂ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਜਿੱਤ ਉਪਰੰਤ ਦੋਨਾਂ ਉਮੀਦਵਾਰਾਂ ਨੇ ਗੁਰੂ ਘਰ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਅਦਾ ਕੀਤਾ ਅਤੇ ਇਸ ਮੌਕੇ ੳੁਨ੍ਹਾਂ ਸਹਿਯੋਗੀ ਸੱਜਣਾ ਮੁਹੱਲਾ ਨਿਵਾਸੀਆਂ ਵਾਰਡ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼ਹਿਰ ਦੇ ਹੋਏ ਚਹੁੰ ਮੁਖੀ ਵਿਕਾਸ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਹਰ ਵਰਗ ਨੂੰ ਮਿਲੀਆਂ ਬੁਲ੍ਹਿਆ ਬੁਨਿਆਦੀ ਸਹੂਲਤਾਂ ਅਤੇ ਸ਼ਹਿਰ ਦੇ ਹੋਏ ਚਹੁੰਮੁਖੀ ਵਿਕਾਸ ਦੇ ਨਾਂ ਤੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਤੇ ਵਾਰਡ ਨਿਵਾਸੀਆਂ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਹਰ ਪਰਿਵਾਰ ਦੀ ਉਮੀਦ ਤੇ ਖਰਾ ਉਤਰਨ ਦੀ ਕੋਸ਼ਿਸ਼ ਹੋਵੇਗੀ ਬਲਰਾਜ ਪੱਕਾ ਅਤੇ ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਆਪਣੇ ਆਪਣੇ ਇਲਾਕੇ ਦੇ ਵਿਕਾਸ ਲਈ ਉਹ ਜੀਅ ਤੋੜ ਮਿਹਨਤ ਕਰਨਗੇ ਤੇ ਸੁੰਦਰ ਪਾਰਕ ਬਣਾਉਣ ਸੀਵਰੇਜ ਸਿਸਟਮ ਪੀਣ ਵਾਲਾ ਪਾਣੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ ਮੁੱਖ ਮਕਸਦ ਹੋਵੇਗਾ
1 SAD 25
2 Cong 1337
3 Cong 365
4 Cong 43
5 Cong 389
6 Cong 948
7 SAD 384
8 SAD 400
9 Cong 482
10 Cong. 551
11 Cong
12 Cong
13 SAD 253
14 Cong
15 Cong 233
16 Con 1169
17 Cong 278
18 Cong 379
19 SAD 366
20 SAD 13
21 Cong 556
22 SAD 201
23 Cong 1194
24 Cong 1847
25 Cong 820
26 Cong 783
27 Cong 590
28 Cong 991
29 Cong 280
30 Cong 1471
31 Cong 490
32 Cong961
33 Cong 253
34 Cong 1302
35 Cong 1134
36 Cong 865
37 Cong 1430
38 Cong 1115
39 Cong 288
40 Cong 933
41 Cong 156
42 Cong 1067
43 Cong 749
44 Cong 136
45 Cong 517
46 Cong 685
47 Cong 545
48 Cong 576
49 Cong 642
50 Cong 423
Congratulations to all the winners 🙏






















