ਕਾਂਗਰਸੀ ਉਮੀਦਵਾਰ ਅਸ਼ਵਿਨੀ ਸੇਖੜੀ ਖਿਲਾਫ ਮਾਮਲਾ ਦਰਜ
ਚੰਡੀਗੜ੍ਹ,21 ਫਰਵਰੀ(ਵਿਸ਼ਵ ਵਾਰਤਾ)- ਬਟਾਲਾ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ 15 ਦੇ ਕਰੀਬ ਹੋਰਨਾਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ 18 ਫਰਵਰੀ ਨੂੰ ਸ਼ਰਾਬ ਠੇਕੇਦਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਜਿਕਰਯੋਗ ਹੈ ਕਿ ਇਹ ਮਾਮਲਾ ਚੋਣ ਕਮੀਸ਼ਨ ਦੀ ਦਖਲ ਅੰਦਾਜ਼ੀ ਤੋਂ ਬਾਅਦੀ ਦਰਜ ਕੀਤਾ ਗਿਆ ਹੈ।