ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਐਲਾਨ ਦੀਆਂ ਅਫਵਾਹਾਂ ਵਿਚਾਲੇ
ਕਾਂਗਰਸੀ ਆਗੂਆਂ ਦੇ ਟਵੀਟਾਂ ਵਿੱਚ ਹਿੰਦੂ-ਸਿੱਖ ਆਬਾਦੀ ਦੇ ਅਨੁਪਾਤ ਦਾ ਜ਼ਿਕਰ ਸ਼ੁਰੂ
ਚੰਡੀਗੜ੍ਹ,16 ਜੁਲਾਈ(ਵਿਸ਼ਵ ਵਾਰਤਾ) ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਐਮ.ਪੀ. ਮਨੀਸ਼ ਤਿਵਾੜੀ ਨੇ ਅੱਜ ਇੱਕ ਟਵੀਟ ਰਾਹੀਂ ਕਿਹਾ ਕਿ ਕਿਹਾ ਕਿ ਪੰਜਾਬ ‘ਚ ਸਿੱਖ 57.75 ਫੀਸਦੀ, ਹਿੰਦੂ 38.49 ਫੀਸਦੀ ਤੇ ਦਲਿਤ 31.94 ਫੀਸਦੀ ਆਬਾਦੀ ਹੈ। ਉਨ੍ਹਾਂ ਕਿਹਾ ਕਿ ਬਰਾਬਰੀ ਸਮਾਜਿਕ ਨਿਆਂ ਦੀ ਕੁੰਜੀ ਹੈ।

ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਹੈ ਕਿ ਪੰਜਾਬ ‘ਚ ਕਾਂਗਰਸ ਪ੍ਰਧਾਨ ਜੱਟ ਸਿੱਖ, ਯੂਥ ਕਾਂਗਰਸ ਦਾ ਪ੍ਰਧਾਨ ਜੱਟ ਸਿੱਖ, ਮੁੱਖ ਮੰਤਰੀ ਜੱਟ ਸਿੱਖ, ਕੈਂਪੇਨ ਕਮੇਟੀ ਦਾ ਚੇਅਰਮੈਨ ਜੱਟ ਸਿੱਖ ਤੇ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਵੀ ਜੱਟ ਸਿੱਖ, ਫਿਰ ਹਿੰਦੂ ਲੀਡਰਸ਼ਿਪ ਕਿੱਥੇ ਹੈ ?

ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਟਵੀਟ ਨਵਜੋਤ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਕੱਲ੍ਹ ਤੋਂ ਚੱਲ ਰਹੀਆਂ ਅਫਵਾਹਾਂ ਤੋਂ ਬਾਅਦ ਆਏ ਹਨ।























