ਲੱਦਾਖ, 29 ਅਗਸਤ – ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਕਸ਼ਮੀਰ ਵਿਚ ਕੋਈ Locus Standi ਨਹੀਂ ਹੈ। ਜਦਕਿ ਗਿਲਗਿਟ-ਬਾਲਿਟਸਤਾਨ ਸਮੇਤ ਪੂਰੇ ਪੀਓਕੇ ਉਤੇ ਉਸ ਨੇ ਗੈਰ ਕਾਨੂੰਨੀ ਕਬਜਾ ਜਮਾਇਆ ਹੋਇਆ ਹੈ। ਸਾਡੇ ਦੇਸ਼ ਦੀ ਸੰਸਦ ਨੇ ਫਰਵਰੀ 1994 ਨੂੰ ਇੱਕ ਸਰਵ ਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ, ਜਿਸ ਵਿਚ ਭਾਰਤ ਦੀ ਸਥਿਤੀ ਪੂਰੀ ਤਰਾਂ ਸਪਸ਼ਟ ਕਰ ਦਿੱਤੀ ਗਈ ਸੀ।
ਅੱਜ ਲੱਦਾਖ ਵਿਖੇ ਕਿਸਾਨ ਜਵਾਨ ਵਿਗਿਆਨ ਮੇਲੇ ਦਾ ਉਦਘਾਟਨ ਕਰਨ ਮੌਕੇ ਉਹਨਾਂ ਇਹ ਗੱਲ ਆਖੀ।
ਉਹਨਾਂ ਕਿਹਾ ਕਿ ਮੈਂ ਪਾਕਿਸਤਾਨ ਤੋਂ ਪੁਛਣਾ ਚਾਹੁੰਦਾ ਹਾਂ ਕਿ ਕਸ਼ਮੀਰ ਪਾਕਿਸਤਾਨ ਦੇ ਕੋਲ ਸੀ ਕਦੋਂ? ਅਤੇ ਪਾਕਿਸਤਾਨ ਵੀ ਤਾਂ ਇਸੇ ਭਾਰਤ ਤੋਂ ਨਿਕਲ ਕੇ ਬਣਿਆ ਹੈ।
ਅਸੀਂ ਪਾਕਿਸਤਾਨ ਦੇ ਵਜੂਦ ਦਾ ਸਨਮਾਨ ਕਰਦੇ ਹਾਂ, ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਕੋਈ ਲਗਾਤਾਰ ਬਿਆਨਬਾਜੀ ਕਰਦਾ ਰਹੇਗਾ।