ਹੁਸ਼ਿਆਰਪੁਰ 4 ਜੁਲਾਈ (ਵਿਸ਼ਵ ਵਾਰਤਾ)-
ਪੰਜਾਬੀ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਸਰਪ੍ਰਸਤ ਅਤੇ ਦੁਆਬੇ ਦੇ ਉੱਘੇ ਕਹਾਣੀਕਾਰ ਲਾਲ ਸਿੰਘ ਨੇ “ ਕਰੋਨਾ ਮਹਾਂਮਾਰੀ – ਸਮਾਜਿਕ ਦ੍ਰਿਸ਼ਟੀਕੋਣ ਤੋਂ “ ਵਿਸ਼ੇ ਤੇ ਸਮਾਗਮ ਦੌਰਾਨ ਆਪਣੀ ਬੇਬਾਕ ਰਾਏ ਦਿੰਦਿਆਂ ਕਿਹਾ ਕਿ ਦੁਨੀਆਂ ਤੇ ਕੁਦਰਤ ਨਾਲ ਜਦੋਂ ਮਨੁੱਖ ਆਪਣੀ ਗਿਆਨ-ਵਿਹੂਣੀ ਸੋਚ, ਗੈਰ-ਵਿਗਿਆਨਕ ਤਰੀਕੇ ਅਤੇ ਧਰਤੀ ਅਤੇ ਸਮੁੰਦਰੀ ਬਨਸਪਤੀ ਦੀ ਲੁੱਟ ਖਸੁੱਟ ਕੀਤੀ ਹੈ ਤਾਂ ਕੁਦਰਤ ਨੇ ਮਨੁੱਖ ਨੂੰ ਵੱਡਾ ਝਟਕਾ ਦਿੱਤਾ ਹੈ । ਇਸੇ ਕੜੀ ਤਹਿਤ ਕਰਨਾ ਮਹਾਮਾਰੀ ਵੀ ਮਨੁੱਖ ਦੀ ਕੁਦਰਤ ਪ੍ਰਤੀ ਬੇਲਗਾਮ ਲਾਲਸਾ ਅਤੇ ਹਵਸ ਦਾ ਨਤੀਜਾ ਹੈ, ਇਹ ਬਿਮਾਰੀ ਮਨੁੱਖ ਨੇ ਆਪਣੇ ਤੇ ਆਪ ਥੋਪੀ ਹੈ । ਉਹਨਾਂ ਕਿਹਾ ਕਿ ਧਰਤੀ ਮਨੁੱਖ ਦੀ ਭੁੱਖ ਤਾਂ ਪੂਰੀ ਕਰ ਸਕਦੀ ਹੈ ,ਪਰ ਹਵਸ ਨਹੀ । ਮਨੁੱਖ ਨੇ ਪਿਛਲੇ ਕਰੀਬ ਪੰਜਾਹ ਸਾਲਾਂ ਤੋਂ ਆਪਣੀ ਹਵਸ ਏਨੀ ਵਧਾ ਲਈ ਕਿ ਧਰਤੀ ਉੱਪਰੀ ਬਨਸਪਤੀ ਦੀ ਉੱਪਜ, ਸਮੁੰਦਰੀ ਵਿੱਚ ਪਨਪਦੇ ਜੀਵ-ਜੰਤੂ ,ਖੁੱਲੀ ਹਵਾ ਵਿੱਚ ਉਡਾਰੀ ਮਾਰਦੇ ਅਲੋਪ ਹੋ ਚੁੱਕੇ ਅਤੇ ਹੋ ਰਹੇ ਪੰਛੀਆਂ ਆਦਿ ਨੂੰ ਮਾਰ ਖਾਣ ਦੀ ਹਵਸ ਪੈਦਾ ਕੀਤੀ ਨਾਲ ਹੀ ,ਜੰਗਲਾਂ ਦੀ ਕਟਾਈ , ਜੰਗਲੀ ਜਾਨਵਰ ਆਦਿ ਨੂੰ ਪੂਰੀ ਤਰ੍ਹਾਂ ਮਾਰ ਖਾਣ ਅਤੇ ਤਬਾਹ ਕਰਨਾ ਸ਼ੁਰੂ ਕਰ ਦਿੱਤਾ । ਇਨਸਾਨ ਨਾ ਮਨੁੱਖ ਜਾਤ ਨੂੰ ,ਨਾ ਬਨਸਪਤੀ ਨੂੰ ,ਨਾ ਜੀਵਾਂ ਨੂੰ ,ਨਾਂ ਪੰਛੀਆਂ ਨੂੰ ਮਾਫ ਕਰ ਰਿਹਾ ਹੈ ,ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਦਾ ਭੁਲੇਖਾ-ਭਰਮ ਪਾਲ ਕੇ ਬੈਠ ਗਿਆ ਹੈ । ਇਹੀ ਕਾਰਨ ਰਹੇ ਕਿ ਮਨੁੱਖ ਨੇ ਇਹ ਬਿਮਾਰੀ ਆਪ ਬੁਲਾਈ ਹੈ । ਇਨਸਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਮੈਂ ਕੁਦਰਤ ਨਾਲ ਛੇੜ-ਛਾੜ ਕਰਦਾ ਰਹਾਗਾਂ ਤਾਂ ਮੇਰਾ ਭਵਿੱਚ ਉਹ ਹੋਊ ਜਾਂ ਇਨਸਾਨ ਨੂੰ ਉਹੋ ਜਿਹੀ ਕੈਦ ਕੱਟਣੀ ਪਊ ਜੋ ਉਹ ਪਿਛਲੇ 3-4 ਮਹੀਨੇ ਵਿੱਚ ਕੱਟ ਰਿਹਾ ਸੀ ਅਤੇ ਕੱਟ ਰਿਹਾ ਹੈ । ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਇਹ ਕੈਦ ਮਨੁੱਖ ਲਈ ਵੀ ਸਬਕ ਹੈ ਅਤੇ ਪ੍ਰਸ਼ਾਸ਼ਨਿਕ ਅਤੇ ਰਾਜਨੀਤਕ ਵਿਵਸਥਾ ਲਈ ਵੀ ਸਬਕ ਹੈ ਕਿ ਜਿਹਨਾਂ ਕਈ ਗੱਲਾਂ ਹਮੇਸ਼ਾਂ ਬਿਸਾਰੀ ਰੱਖੀਆਂ , ਨਾ ਮਨੁੱਖ ਨੂੰ ਸਿਖਿਅਤ ਕੀਤਾ,ਇਸਨਾਨ ਅੰਦਰ ਗਿਆਨ ਪੈਦਾ ਨਹੀ ਕੀਤਾ ,ਵਿਗਿਆਨਕ ਸੋਚ ਪੈਦਾ ਨਹੀ ਕੀਤੀ, ਉਹਨਾਂ ਨੂੰ ਅੰਦਰੋ ਸੁਚੇਤ ਨਹੀ ਕੀਤਾ ,ਆਤਮਚਿੰਤਨ ਪੈਦਾ ਨਹੀ ਕੀਤਾ , ਲੋਕਾਂ ਨੂੰ ਅਨੁਸ਼ਾਸ਼ੀਤ ਹੋਣਾ ਨਹੀ ਸਿਖਾਇਆ । ਇਹ ਅਵਗੁਣ ਬਿਮਾਰੀ ਦੇ ਵਾਧੇ ਵਿੱਚ ਵੱਡੀ ਅਲਾਮਤ ਬਣ ਕੇ ਖੜ੍ਹੇ ਹਨ ਭਾਵ ਪ੍ਰਸ਼ਾਸ਼ਨਿਕ ਵਿਵਸਥਾਵਾਂ ਨੂੰ ਜਬਰੀ ਥੋਪਣਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਸਿਹਤ ਵਿਵਸਥਾਂ ਜਿਆਦਾਤਰ ਪ੍ਰਾਈਵੇਟ ਅਦਾਰਿਆ ਨੂੰ ਸੋਂਪ ਦੇ ਲੋਕਾਂ ਦਾ ਸ਼ੋਸ਼ਨ ਕਰਨ ਦਾ ਰੁਝਾਨ ਵੀ ਵਿਸ਼ਵ ਭਰ ਦੀਆਂ ਪ੍ਰਸ਼ਾਸ਼ਨਿਕ ਅਤੇ ਰਾਜਨੀਤਕ ਵਿਵਸਥਾਵਾਂ ਨੇ ਕੀਤਾ ਹੈ । ਇਹਨਾਂ ਕਾਰਨਾਂ ਕਰਕੇ ਲੋਕ ਸਿਹਤ ਪੱਖੋ,ਵਿਦਿਆ ਪੱਖੋ, ਅਨੁਸ਼ਾਸ਼ਹੀਣਤਾ ਪੱਖੋਂ ਬੇਜਾਰ ਹੈ । ਹੁਣ ਰਾਜਨੀਤਕ ਜਮਾਤ ਨਾਲ ਸਬੰਧਤ ਸਾਰੀਆਂ ਧਿਰਾਂ ਲਈ ਬਹੁਤ ਵੱਡਾ ਸਬਕ ਹੈ ਕਿ ਉਹਨਾਂ ਆਪਣੇ ਭਵਿੱਚ ਦੀ ਦਸ਼ਾ ਅਤੇ ਦਿਸ਼ਾ ਕਿਵੇਂ ਨਿਰਧਾਰਿਤ ਕਰਨੀ ਹੈ । ਉਹਨਾਂ ਕਿਹਾ ਕਿ ਸਹਿਤਕਾਰਾਂ ਦੀ ਭੂਮਿਕਾ ਵੀ ਬੇਰੁੱਖ ਰਹੀ ਹੈ , ਉਹ ਵੀ ਜੋ ਕਰ ਸਕਦੇ ਸੀ ਨਹੀ ਕਰ ਪਾਏ , ਉਹਨਾਂ ਨੂੰ ਗਿਆਨ ਪ੍ਰਸਾਰ ਅਤੇ ਲੋਕਾਂ ਵਿੱਚ ਵਿਗਿਆਨਕ ਸੋਚ ਅਪਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੌਕੇ ਉਹਨਾਂ ਨਾਲ ਸੁਰਿੰਦਰ ਸਿੰਘ ਨੇਕੀ , ਗੁਰਪ੍ਰੀਤ ਜਲੋਟਾ , ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਿਰ ਸਨ ।
Punjab: ਚਰਨਜੀਤ ਚੰਨੀ ਦੀ ‘ਸਾਈਕਲ ਯਾਤਰਾ’ ਦਾ ਅੱਜ ਤੀਜਾ ਦਿਨ
Punjab: ਚਰਨਜੀਤ ਚੰਨੀ ਦੀ ‘ਸਾਈਕਲ ਯਾਤਰਾ’ ਦਾ ਅੱਜ ਤੀਜਾ ਦਿਨ – ਯਾਤਰਾ ਲੁਧਿਆਣਾ ਤੋਂ ਫਿਲੌਰ ਲਈ ਹੋਵੇਗੀ ਰਵਾਨਾ ਚੰਡੀਗੜ੍ਹ, 13...






















