ਕਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਸਾਵਧਾਨੀ ਵਰਤੀ ਜਾਵੇ-ਡਾ ਸੋਨੀਆਂ

ਹੁਸਿ਼ਆਰਪੁਰ, 23 ਜੂਨ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ)- ਕਰੋਨਾ ਇੱਕ ਖਤਰਨਾਕ ਵਾਇਰਸ ਹੈ। ਸਾਵਧਾਨੀ ਵਰਤ ਕੇ ਕਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਦੇ ਯਤਨ ਕੀਤੇ ਜਾਣ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਉੱਘੀ ਸਮਾਜ ਸੇਵਕਾ ਤੇ ਇੰਡੀਅਨ ਓਵਰਸੀਜ ਕਾਂਗਰਸ ਯੂਰਪ ਦੀ ਮਹਿਲਾ ਵਿੰਗ ਦੀ ਪ੍ਰਧਾਨ ਡਾ ਸੋਨੀਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਰੋਨਾ ਦੇ ਸਾਹਮਣੇ ਆਏ ਕੇਸਾਂ ਦੀ ਗਿਣਤੀ ਅਨੁਸਾਰ ਭਾਰਤ ਵਿੱਚ ਲਗਾਤਾਰ ਕਰੋਨਾ ਦੇ ਕੇਸ ਘੱਟ ਰਹੇ ਹਨ, ਜਿਹੜੀ ਕਿ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਹੁਣ ਲੋਕ ਲਾਪਰਵਾਹੀ ਕਰਨ ਲੱਗ ਪਏ ਹਨ, ਜਿਹੜੀ ਕਿ ਚੰਗੀ ਗੱਲ ਨਹੀਂ ਹੈ। ਜੇਕਰ ਅਸੀਂ ਸਾਵਧਾਨੀ ਨਾ ਵਰਤੀ ਤਾਂ ਕਰੋਨਾ ਦੀ ਤੀਸਰੀ ਲਹਿਰ ਜਲਦੀ ਆ ਸਕਦੀ ਹੈ, ਜਿਹੜੀ ਕਿ ਮਨੁੱਖਤਾ ਲਈ ਬਹੁਤ ਖਤਰਨਾਕ ਹੋ ਸਕਦੀ ਹੈ। ਬਿਨ੍ਹਾਂ ਮਤਲਬ ਤੋਂ ਸਾਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਵਲੋਂ ਸਮੇਂ-ਸਮੇਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।






















