‘ਕਰੇਗੀਬਰਨ ਪੰਜਾਬੀ ਮੇਲਾ 2022’ ਕੱਲ੍ਹ ਨੂੰ
ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਲਾਈਵ ਪੇਸ਼ਕਾਰੀ ਰਾਹੀਂ ਦਰਸ਼ਕਾਂ ਦਾ ਕਰਨਗੇ ਮਨੋਰੰਜਨ
ਚੰਡੀਗੜ੍ਹ,17 ਸਤੰਬਰ(ਵਿਸ਼ਵ ਵਾਰਤਾ)- ਗੁਰੂ ਨਾਨਕ ਦੇਵ ਜੀ ਫਾਊਂਡੇਸ਼ਨ ਗਰੁੱਪ ਦੇ ਸਹਿਯੋਗ ਨਾਲ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਮੈਲਬੋਰਨ ਦੇ ਕਰੇਗੀਬਰਨ ਵਿਖੇ ‘ਕਰੇਗੀਬਰਨ ਪੰਜਾਬੀ ਮੇਲਾ 2022’ ਆਨਜ਼ਾੱਕ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ‘ਚ ਪੁਰਾਤਨ ਪੰਜਾਬੀ ਸੱਭਿਆਚਾਰਕ ਰੰਗ ਵਿਚ ਲੋਕ ਨਾਚ ਗਿੱਧਾ ਅਤੇ ਭੰਗੜਾ ਦੀ ਬੋਲੀਆਂ ਦੀ ਪੇਸ਼ਕਾਰੀ ਨਾਲ ਪੰਜਾਬਣਾਂ ਤੇ ਹੋਰ ਵੀ ਬਹੁ-ਸੱਭਿਅਕ ਸਮਾਜ ਨਾਲ ਸਬੰਧਿਤ ਮੁਟਿਆਰਾਂ ਤੇ ਬੱਚੇ ਵੀ ਇਸ ਦਾ ਆਨੰਦ ਮਾਨਣਗੇ। ਮੇਲੇ ‘ਚ ਖਾਣ ਪੀਣ, ਸੱਭਿਆਚਾਰਕ ਤੇ ਸਾਹਿਤਕ ਵੰਨਗੀਆਂ ਦੀ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਗੀਤਾਂ ਰਾਹੀਂ ਭਰਵੀਂ ਹਾਜ਼ਰੀ ਲਗਵਾਉਣਗੇ। ਮੇਲੇ ਵਿੱਚ ਐਂਟਰੀ ਬਿਲਕੁੱਲ ਮੁਫਤ ਰੱਖੀ ਗਈ ਹੈ। ਜਿਸ ਦਾ ਸਮਾਂ ਕੱਲ੍ਹ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।
























