ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਕੈਪਟਨ ਅਮਰਿੰਦਰ ਸਿੰਘ
ਕਮੇਟੀ ਸਾਹਮਣੇ ਰੱਖਿਆ ਆਪਣਾ ਪੱਖ
ਕਰੀਬ 3 ਘੰਟੇ ਤੋਂ ਚੱਲ ਰਹੀ ਮੀਟਿੰਗ ਖਤਮ ਹੋਣ ਤੋਂ ਬਾਅਦ ਬਾਹਰ ਆਏ ਕੈਪਟਨ
6 ਮਹੀਨੇ ਬਾਅਦ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹੋਈ ਚਰਚਾ -ਕੈਪਟਨ ਅਮਰਿੰਦਰ ਸਿੰਘ
ਬੈਠਕ ਵਿੱਚ ਹੋਰ ਕੀ ਚਰਚਾ ਹੋਈ, ਦੱਸਣਾ ਜ਼ਰੂਰੀ ਨਹੀਂ- ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 4ਜੂਨ (ਵਿਸ਼ਵ ਵਾਰਤਾ) ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਖੇ ਹੋ ਰਹੀ ਕਾਂਗਰਸ ਹਾਈਕਮਾਨ ਦੀ ਮੀਟਿੰਗ ਤੋਂ ਬਾਅਦ ਬਾਹਰ ਆ ਗਏ ਹਨ। ਉਹਨਾਂ ਨੇ ਦੱਸਿਆ ਕਿ ਮੀਟਿੰਗ ਵਿੱਚ 6 ਮਹੀਨੇ ਬਾਅਦ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਚਰਚਾ ਹੋਈ । ਇਸ ਤੋਂ ਇਲਾਵਾ ਹੋਰ ਕੀ ਚਰਚਾ ਹੋਈ ਉਹ ਦੱਸਣਾ ਜ਼ੁਰੂਰੀ ਨਹੀਂ ਹੈ।























