ਕਰਨਾਟਕ ਦੇ 23ਵੇਂ ਮੁੱਖ ਮੰਤਰੀ ਬਣੇ ਬਸਵਰਾਜ ਬੋਮਮਾਈ
ਰਾਜਪਾਲ ਨੇ ਚੁਕਾਈ ਸਹੁੰ
ਚੰਡੀਗੜ੍ਹ, 28ਜੁਲਾਈ(ਵਿਸ਼ਵ ਵਾਰਤਾ)-ਅੱਜ ਬਸਵਰਾਜ ਬੋਮਮਾਈ ਕਰਨਾਟਕ ਦੇ 23ਵੇਂ ਮੁੱਖ ਮੰਤਰੀ ਬਣ ਗਏ ਹਨ। ਉਹਨਾਂ ਨੂੰ ਅੱਜ ਸਵੇਰੇ 11 ਵਜੇ ਰਾਜਪਾਲ ਵੱਲੋਂ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ।
ਦੱਸ ਦੱਈਏ ਕਿ ਹਾਲੇ ਸਿਰਫ ਬੀ. ਬੋਮਮਾਈ ਨੇ ਸਹੁੰ ਚੁੱਕੀ ਹੈ।ਬਾਕੀ ਮੰਤਰੀ ਮੰਡਲ ਦਾ ਵਿਸਥਾਰ ਬਾਅਦ ਵਿੱਚ ਕੀਤਾ ਜਾਵੇਗਾ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਪਹਿਲਾਂ, ਬੋਮਮਾਈ ਨੇ ਕੁੱਝ ਨੇਤਾਵਾਂ ਨਾਲ ਬਾਲਾਬਰੂਈ ਗੈਸਟ ਹਾਊਸ ਨੇੜੇ ਅੰਜਨੇਆ ਮੰਦਰ ਦਾ ਦੌਰਾ ਕੀਤਾ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦਿਆਂ ਆਪਣੇ ਦਿਨ ਦੀ ਸ਼ੁਰੂਆਤ ਕੀਤੀ।





















