
ਅੰਮ੍ਰਿਤਸਰ, 14 ਮਾਰਚ – ਕਰਤਾਰਪੁਰ ਲਾਂਘੇ ਬਾਰੇ ਅੱਜ ਭਾਰਤ ਅਤੇ ਪਾਕਿਸਤਾਨ ਦੇ ਵਫਦ ਵਿਚਾਲੇ ਅਹਿਮ ਬੈਠਕ ਹੋਈ। ਇਸ ਤੋਂ ਪਹਿਲਾਂ ਐਸ ਐਲ ਸੀ ਦਾਸ ਜੋਆਇੰਟ ਸਕੱਤਰ ਗ੍ਰਹਿ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਉੱਚ ਅਧਿਕਾਰੀਆਂ ਦਾ ਵਫਦ ਅਟਾਰੀ ਸਰਹਦ ਪਹੁੰਚਿਆ ਜਦਕਿ ਦੂਸਰੇ ਪਾਸੇ ਮੁਹੰਮਦ ਫੈਜ਼ਲ ਡੀ ਜੀ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਭਾਰਤ ਪਹੁੰਚਿਆ।
ਇਸ ਵਫਦ ਵਲੋਂ ਕਰਤਾਰਪੁਰ ਲਾਂਘੇ ਬਾਰੇ ਵਿਚਾਰ-ਚਰਚਾ ਕੀਤੀ ਗਈ।





















