ਕਮਰੇ ਵਿੱਚ ਲਟਕਦੀ ਮਿਲੀ ਫਿਲਮ ਅਦਾਕਾਰਾ ਦੀ ਲਾਸ਼
ਪੁਲਿਸ ਨੇ ਕੀਤੀ ਜਾਂਚ ਸ਼ੁਰੂ

ਚੰਡੀਗੜ੍ਹ,24 ਅਗਸਤ(ਵਿਸ਼ਵ ਵਾਰਤਾ) ਤਮਿਲ ਫਿਲਮ ਕੰਚਨਾਂ-3 ਨਾਲ ਮਸ਼ਹੂਰ ਹੋਈ ਰੂਸੀ ਮੂਲ ਦੀ ਅਦਾਕਾਰਾ ਅਤੇ ਮਾਡਲ ਐਲੇਕਜੇਂਡਰਾ ਜਾਵੀ ਦੀ ਲਾਸ਼ ਗੋਆ ਸਥਿਤ ਕਮਰੇ ਵਿੱਚ ਮਿਲੀ ਹੈ। ਐਲੇਕਜੇਂਡਰਾ ਇਸ ਫਲੈਟ ਵਿੱਚ ਆਪਣੇ ਪ੍ਰੇਮੀ ਨਾਲ ਰਹਿੰਦੀ ਸੀ। ਪੁਲਿਸ ਨੂੰ ਲਾਸ਼ ਦੇ ਕੋਲੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੁਲਿਸ ਨੇ ਸੁਸਾਇਡ ਦਾ ਕੇਸ ਰਜਿਸਟਰ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






















