ਚੰਡੀਗੜ, 28 ਮਈ: ਪੰਜਾਬ ਸਰਕਾਰ ਵੱਲੋਂ ਕਪੂਰਥਲਾ ਤਹਿਸੀਲ/ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ 30 ਮਈ, 2019 ਦਿਨ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੀ ਅਧਿਸੂਚਨਾ ਰਾਹੀਂ ਦੱਸਿਆ ਗਿਆ ਹੈ ਕਿ ਜ਼੍ਹਿਲਾ ਕਪੂਰਥਲਾ ਵਿਖੇ 72ਵੇਂ ਮਾਤਾ ਭੱਦਰਕਾਲੀ ਇਤਿਹਾਸਕ ਮੇਲੇ (ਸੇਖੂਪੁਰ) ਦੇ ਅਵਸਰ ‘ਤੇ ਮਿਤੀ 30 ਮਈ, 2019 (ਦਿਨ ਵੀਰਵਾਰ) ਨੂੰ ਸਿਰਫ ਕਪੂਰਥਲਾ ਤਹਿਸੀਲ/ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਸਥਾਨਕ ਛੁੱਟੀ ਰਹੇਗੀ।