ਕਪੂਰਥਲਾ ਜਿਲ੍ਹੇ ਵਿਚ ਸਵੀਪ ਗਤੀਵਿਧੀਆਂ ਜ਼ੋਰਾਂ ਤੇ
ਸਵੀਪ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਰੰਗੋਲੀ।
ਕਪੂਰਥਲਾ, 25 ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਆਪਣੀ ਵੋਟ ਬਣਵਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਦੇ ਵਿਖ-ਵੱਖ ਸਕੂਲਾਂ,ਕਾਲਜਾਂ ਵਿਚ ਸਵੀਪ ਗਤੀਵਿਧੀਆਂ ਜ਼ੋਰਾਂ ਤੇ ਚਲ ਰਹੀਆਂ ਹਨ।
ਅੱਜ ਹਿੰਦੂ ਕੰਨਿਆ ਕਾਲਜ ਕਪੂਰਥਲਾ,ਜੀ.ਐਸ.ਐਸ ਤਲਵੰਡੀ ਚੌਧਰੀਆਂ ਅਤੇ ਸ਼ਾਹ ਅੰਦਰਸੀਆਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੁਲਤਾਨਪੁਰ ਲੋਧੀ ਅਤੇ ਜੀ.ਐਸ.ਐਸ ਸਕੂਲ ਕਪੂਰਥਲਾ ਵਿਖੇ 1-1-2022 ਨੂੰ 18 ਸਾਲ ਦੀ ਉਮਰ ਦੇ ਹੋਣ ਵਾਲੇ ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਫਾਰਮ ਨੰ: 6 ਭਰਵਾਕੇ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣ ਲਈ ਪੋਸਟਰ ਮੇਕਿੰਗ,ਸਪੀਚ,ਕਵਿੱਜ਼ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਪ੍ਰਿੰਸੀਪਲ ਕਮ ਸੈਕਟਰੀ ਸ਼ਕਤੀ ਸਿੰਘ, ਇੰਸਟਰਕਟਰ ਨਰਿੰਦਰ ਸਿੰਘ ਸਰਕਾਰੀ ਆਈ ਟੀ ਆਈ ਕਪੂਰਥਲਾ,ਬੀ ਐਲ ਓਜ ਜਗਦੀਸ਼ ਚੰਦਰ, ਹਰਜਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਹਾਜ਼ਰ ਸਨ। ਹਿੰਦੂ ਕੰਨਿਆ ਕਾਲਜ ਦੀ ਮੈਡਮ ਰੇਣੂ ਸੋਨੀ ਵੀ ਮੌਜੂਦ ਸਨ।























