ਚੰਡੀਗੜ 8 ਜੂਨ (ਵਿਸ਼ਵ ਵਾਰਤਾ)-ਭਾਜਪਾ ਦੀ ਚੰਡੀਗੜ ਇਕਾਈ ਇਸ ਵਾਰ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕਜੁਟ ਨਹੀਂ ਹੋਈ ਤਾਂ ਫਿਰ ਕਿਸੇ ਨਵੇਂ ਚਿਹਰੇ ਉਤੇ ਦਾਅ ਲਗਾ ਸਕਦੀ ਹੈ। ਇਹ ਚਿਹਰਾ ਪ੍ਰਸਿਧ ਕ੍ਰਿਕਟਰ ਕਪਿਲ ਦੇਵ ਵੀ ਹੋ ਸਕਦੇ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਾਲ ਹੀ ਵਿਚ ਕਪਿਲ ਦੇਵ ਨਾਲ ਸੰਪਰਕ ਨਾਲ ਸਮਰਥਨ ਮੁਹਿੰਮ ਤਹਿਤ ਮੁਲਾਕਾਤ ਕੀਤੀ ਸੀ।
ਬੀਤੇ ਦਿਨ ਅਮਿਤ ਸ਼ਾਹ ਨੇ ਚੰਡੀਗੜ੍ਹ ਵਿਚ ਮਿਲਖਾ ਸਿੰਘ ਤਿੰਨ ਓਲੰਪਿਕ ਗੋਲਡ ਮੈਡਲ ਵਿਜੇਤਾ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ।
ਪਾਰਟੀ ਸੂਤਰਾਂ ਅਨੁਸਾਰ ਕਪਿਲ ਦੇਵ ਨਾਲ ਚੰਡੀਗੜ ਦੇ ਕਈ ਭਾਜਪਾ ਨੇਤਾ ਸੰਪਰਕ ਵਿਚ ਹਨ। ਕਪਿਲ ਦੇਵ ਚੰਡੀਗੜ ਦੇ ਹੀ ਰਹਿਣ ਵਾਲੇ ਹਨ।
ਪਾਰਟੀ ਦਾ ਆਗਾਮੀ ਲੋਕ ਸਭਾ ਚੋਣਾਂ ਵਿਚ ਚੰਡੀਗੜ ਤੋਂ ਉਮੀਦਵਾਰ ਕੌਣ ਹੋਵੇਗਾ ਇਸ ਤੇ ਪਾਰਟੀ ਦਾ ਕੋਈ ਵੀ ਵੱਡਾ ਨੇਤਾ ਹਾਲੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।