127.48 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ, 19343 ਕਰੋੜ ਰੁਪਏ ਦੀ ਕਿਸਾਨਾਂ ਨੂੰ ਕੀਤੀ ਅਦਾਇਗੀ
ਚੰਡੀਗੜ, 1 ਜੂਨ (ਵਿਸ਼ਵ ਵਾਰਤਾ)- ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਸੂਬਾਈ ਖ਼ਰੀਦ ਏਜੰਸੀਆਂ ਨੂੰ ਖ਼ਰੀਦ ਪ੍ਰਬੰਧਾਂ ਵਿੱਚ ਮਿਲੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸੀਜ਼ਨ ਵਿੱਚ 18-19 ਸੂਬੇ ਦੀਆਂ ਮੰਡੀਆਂ ਵਿੱਚ 127.48 ਲੱਖ ਮੀਟਰਿਕ ਟਨ ਕਣਕ ਆਈ, ਜਿਸ ਦੀ ਖ਼ਰੀਦ ਏਜੰਸੀਆਂ ਨੇ ਤੈਅ ਸਮੇਂ ਵਿੱਚ ਖ਼ਰੀਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਜਿਸ ਵਿੱਚ ਸਰਕਾਰੀ ਏਜੰਸੀਆਂ ਨੇ 126.91 ਲੱਖ ਮੀਟਰਿਕ ਟਨ ਕਣਕ ਅਤੇ ਨਿੱਜੀ ਵਪਾਰੀਆਂ ਨੇ 57967 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ। ਰਾਜ ਦੇ ਕਿਸਾਨਾਂ ਨੂੰ ਕਮਿਸ਼ਨ ਏਜੰਟਾਂ ਦੇ ਮਾਧਿਅਮ ਨਾਲ 19343 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੂੱਕੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀਆ ਮੰਡੀਆ ਵਿੱਚ ਬਹੁਤ ਤੇਜ਼ੀ ਨਾਲ ਕਣਕ ਆਈ ਅਤੇ ਬੰਪਰ ਫ਼ਸਲ ਹੋਣ ਕਾਰਨ ਨੌਂ ਲੱਖ ਮੀਟਰਿਕ ਟਨ ਕਣਕ ਰੋਜ਼ਾਨਾ ਮੰਡੀਆਂ ਵਿੱਚ ਆਈ ਜਦੋਂ ਸੀਜ਼ਨ ਸਿਖਰ ਉਤੇ ਸੀ ਤਾਂ 10.50 ਲੱਖ ਟਨ ਕਣਕ ਵੀ ਰੋਜ਼ਾਨਾ ਮੰਡੀਆਂ ਵਿੱਚ ਆਈ। ਇਸ ਦੀ ਸਮਾਂਬੱਧ ਖਰੀਦ, ਚੁਕਾਈ ਤੇ ਸਟੋਰੇਜ਼ ਯਕੀਨੀ ਬਣਾਉਣਾ ਸਰਕਾਰ ਲਈ ਗੰਭੀਰ ਚੁਣੌਤੀ ਸੀ।
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਈ ਕਣਕ ਨੂੰ ਸਿੱਧਾ ਮੰਡੀਆਂ ਵਿੱਚੋਂ ਪਹੁੰਚ ਥਾਂ ਉਤੇ ਪਹੁੰਚਾਉਣ ਵਿੱਚ ਤੇਜ਼ੀ ਲਈ ਐਫਸੀਆਈ ਮੁੱਖ ਦਫ਼ਤਰ ਕੋਲ ਪੰਜਾਬ ਵਿੱਚ ਅਪਰੈਲ-ਮਈ 2018 ਵਿੱਚ ਸਪੈਸ਼ਲਾਂ ਟ੍ਰੇਨਾ ਚਲਾਉਣ ਲਈ ਕਿਹਾ ਸੀ । 15 ਅਪਰੈਲ ਤੋਂ ਤਕਰੀਬਨ 5.5 ਲੱਖ ਮੀਟਰਿਕ ਟਨ ਕਣਕ ਨੂੰ ਸਿੱਧਾ ਮੰਡੀ ਫੜ•ਾਂ ਤੋਂ ਖਪਤ ਵਾਲੇ ਰਾਜਾਂ ਵਿੱਚ ਪਹੁੰਚਾਇਆ ਗਿਆ ਅਤੇ ਔਸਤਨ ਰੋਜ਼ਾਨਾ 7 ਵਿਸ਼ੇਸ਼ ਰੇਲ ਗੱਡੀਆਂ ਵਿੱਚ ਤਕਰੀਬਨ 17500 ਮੀਟਰਿਕ ਟਨ ਕਣਕ ਮੰਡੀਆਂ ਤੋਂ ਚੁੱਕ ਕੇ ਤੈਅ ਸਟੋਰੇਜ਼ ਥਾਵਾਂ ਉਤੇ ਪਹੁੰਚਾਈ ਗਈ। ਕਈ ਵਾਰ ਤਾਂ 4 ਤੋਂ 6 ਲੱਖ ਮੀਟਰਿਕ ਟਨ ਕਣਕ ਰੋਜ਼ਾਨਾ ਚੁੱਕੀ ਗਈ।
ਲਿਫਟਿੰਗ ਤੋਂ ਇਲਾਵਾ ਖਰੀਦੀ ਕਣਕ ਦੀ ਸਟੋਰੇਜ਼ ਵੀ ਗੰਭੀਰ ਚਿੰਤਾ ਦਾ ਵਿਸ਼ਾ ਸੀ। ਪਿਛਲੇ ਸਾਲਾਂ ਦੌਰਾਨ 125 ਲੱਖ ਮੀਟਰਿਕ ਟਨ ਕਣਕ/ਝੋਨਾ ਗੁਦਾਮਾਂ ਵਿੱਚ ਸਟੋਰ ਕੀਤਾ ਗਿਆ, ਜਿਸ ਕਾਰਨ ਰਾਜ ਵਿੱਚ ਗੁਦਾਮਾਂ ਦੀ ਬੇਹੱਦ ਘਾਟ ਹੈ। ਮੌਸਮ ਦਾ ਬਦਲਦਾ ਮਿਜ਼ਾਜ ਅਤੇ ਖਰੀਦੇ ਸਟਾਕ ਦੀ ਸਟੋਰੇਜ ਵਾਸਤੇ ਥਾਂ ਦੀ ਘਾਟ ਨੂੰ ਦੂਰ ਕਰਨਾ ਮੁਸ਼ਕਲ ਟੀਚਾ ਹੈ। ਰਾਜ ਵਿੱਚ ਗੁਦਾਮਾਂ ਦੀ ਕੁੱਲ ਸਮਰੱਥਾ 156.44 ਲੱਖ ਮੀਟਰਿਕ ਟਨ ਹਨ, ਜਿਸ ਵਿੱਚੋਂ ਸਟੀਲ ਸਿਲੋਜ਼ ਵਾਲੇ ਗੁਦਾਮ (ਸਮਰੱਥਾ 4.75 ਲੱਖ ਮੀਟਰਿਕ ਟਨ) ਅਤੇ ਪ੍ਰਾਈਵੇਟ ਉੱਦਮੀਆਂ ਦੇ ਗੁਦਾਮ (ਸਮਰੱਥਾ 42 ਲੱਖ ਮੀਟਰਿਕ ਟਨ) ਸ਼ਾਮਲ ਹੈ।
ਕਣਕ ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਕਰਨਾ ਯਕੀਨੀ ਬਣਾਉਣ ਵਾਸਤੇ ਸੂਬਾ ਸਰਕਾਰ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਆਪਣੇ ਉਪਲਬਧ ਗੁਦਾਮਾਂ ਵਿੱਚ ਕਣਕ ਦੇ ਪਲਿੰਥਾਂ ਦੀ ਸਮਰੱਥਾ ਵਧਾਉਣ ਲਈ ਕਿਹਾ ਕਿ ਤਾਂ ਜੋ ਪੂਰੀ ਉਪਲਬਧ ਥਾਂ ਦੀ 100 ਫੀਸਦੀ ਵਰਤੋਂ ਯਕੀਨੀ ਬਣਾਈ ਜਾ ਸਕੇ। ਇਸ ਕਾਰਨ ਰਾਜ ਦੇ ਗੁਦਾਮਾਂ ਵਿੱਚ 156 ਲੱਖ ਮੀਟਰਿਕ ਟਨ ਦੀ ਸਮਰੱਥਾ ਮੁਕਾਬਲੇ 166 ਲੱਖ ਮੀਟਰਿਕ ਟਨ ਕਣਕ ਸਟੋਰ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕਣਕ ਦੀ ਵਾਧੂ ਸਟੋਰੇਜ ਵਾਸਤੇ ਸ਼ੈਲਰਾਂ ਵਿੱਚ ਹੋਰ ਥਾਂ ਵੀ ਪ੍ਰਬੰਧ ਕੀਤਾ ਗਿਆ ਹੈ। ਇਹ 15 ਲੱਖ ਮੀਟਰਿਕ ਟਨ ਸਟੋਰੇਜ ਸਮਰੱਥਾ ਪੂਰੀ ਤਰ•ਾਂ ਸੁਰੱਖਿਅਤ ਹੈ ਅਤੇ ਕੰਕਰੀਟ ਦੀਆਂ ਕੰਧਾਂ ਨਾਲ ਵਗਲੀ ਹੋਈ ਹੈ।
ਸੂਬਾ ਸਰਕਾਰ ਨੇ ਲੱਕੜੀ ਦੇ ਕਰੇਟ, ਪੌਲੀਥੀਨ ਕਵਰ ਅਤੇ ਜਾਲੀਆਂ ਵਗੈਰਾਂ ਦੇ ਪ੍ਰਬੰਧ ਸਮੇਂ ਸਿਰ ਕਰਨੇ ਯਕੀਨੀ ਬਣਾਏ ਹਨ। ਖ਼ਰੀਦ ਪ੍ਰਕਿਰਿਆ ਮੁਕੰਮਲ ਹੋਣ ਤੋਂ ਪਹਿਲਾਂ 99 ਲੱਖ ਮੀਟਰਿਕ ਟਨ ਪੈਕਿੰਗ ਮਟੀਰੀਅਲ ਤਿਆਰ ਹੈ ਅਤੇ ਇਸ ਨੂੰ ਜ਼ਰੂਰਤ ਦੇ ਹਿਸਾਬ ਨਾਲ ਵੰਡ ਦਿੱਤਾ ਹੈ। ਇਸੇ ਦੌਰਾਨ ਹੋਰ ਕਾਫੀ ਸਾਮਾਨ ਖ਼ਰੀਦਿਆ ਤੇ ਵੰਡਿਆ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਾਰਦਾਨੇ ਦੀ ਘਾਟ ਨਾ ਆਵੇ। ਹਾਲਾਂਕਿ ਇਸ ਬਾਰੇ ਕਈ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਅਫ਼ਵਾਹਾਂ ਵੀ ਫੈਲਾਈਆਂ ਸਨ।
ਮੰਤਰੀ ਨੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਨਾਉਣ ਲਈ ਕਿਸਾਨਾਂ ,ਆੜ•ਤੀਆਂ ਅਤੇ ਲੇਬਰ ਦੀ ਸਰਾਹਨਾ ਕੀਤੀ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...