ਕਜ਼ਾਕਿਸਤਾਨ: ਅਸਤਾਨਾ ਹਵਾਈ ਅੱਡੇ ‘ਤੇ ਅੱਗ, 18 ਉਡਾਣਾਂ ਲੇਟ
ਅਸਤਾਨਾ, 27 ਫਰਵਰੀ (IANS,ਵਿਸ਼ਵ ਵਾਰਤਾ) : ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਗ ਲੱਗ ਗਈ, ਜਿਸ ਕਾਰਨ 18 ਉਡਾਣਾਂ ‘ਚ ਦੇਰੀ ਹੋ ਗਈ। ਹਵਾਈ ਅੱਡੇ ਦੀ ਪ੍ਰੈਸ ਸੇਵਾ ਨੇ ਦੱਸਿਆ ਕਿ ਅੱਗ, ਜੋ ਸਥਾਨਕ ਸਮੇਂ ਅਨੁਸਾਰ ਸਵੇਰੇ 7:50 ਵਜੇ ਲੱਗੀ ਤੇ ਸਵੇਰੇ 8:24 ‘ਤੇ ਕਾਬੂ ਪਾਇਆ ਗਿਆ। ਸਿਨਹੂਆ ਸਮਾਚਾਰ ਏਜੰਸੀ ਨੇ ਦੱਸਿਆ ਕਿ ਹਵਾਈ ਅੱਡੇ ਦੇ ਇਕ ਬਿਆਨ ਅਨੁਸਾਰ ਅੱਗ ਕਾਰਨ ਭਾਰੀ ਧੂੰਏਂ ਕਾਰਨ ਹਵਾਈ ਅੱਡੇ ਦੇ ਟਰਮੀਨਲ ‘ਤੇ ਯਾਤਰੀਆਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ। ਐਮਰਜੈਂਸੀ ਸਥਿਤੀ ਮੰਤਰਾਲੇ ਨੇ ਦੱਸਿਆ ਕਿ ਟਰਮੀਨੋਲ ਨੰਬਰ 2 ਦੇ ਸਰਵਰ ਰੂਮ ਵਿੱਚ 15 ਵਰਗ ਮੀਟਰ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਰਵਾਨਗੀ ਦੀਆਂ ਉਡਾਣਾਂ ਵਿੱਚ ਦੇਰੀ ਹੋ ਗਈ।