ਓਲੰਪੀਅਨ ਦੀਪਾ ਕਰਮਾਕਰ ਡੋਪਿੰਗ ਟੈਸਟ ਵਿੱਚੋਂ ਫੇਲ,ਲੱਗੀ 21 ਮਹੀਨਿਆਂ ਦੀ ਪਾਬੰਦੀ
ਚੰਡੀਗੜ੍ਹ 4 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਨੇ ਓਲੰਪੀਅਨ ਦੀਪਾ ਕਰਮਾਕਰ ਨੂੰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਟੈਸਟ ਸਕਾਤਾਮਕ ਆਉਣ ਤੇ 21 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਅਯੋਗਤਾ ਦੀ ਮਿਆਦ 10 ਜੁਲਾਈ, 2023 ਤੱਕ ਲਾਗੂ ਰਹੇਗੀ। ਦੱਸ ਦਈਏ ਕਿ ਭਾਰਤੀ ਜਿਮਨਾਸਟ ਦੇ 11 ਅਕਤੂਬਰ, 2021 ਨੂੰ ਨਮੂਨੇ ਲਏ ਗਏ ਸਨ ਜਿਹਨਾਂ ਵਿੱਚ ਉਸਨੂੰ ਹਿਗੇਨਾਮਾਇਨ ਲਈ ਸਕਾਰਾਤਮਕ ਪਾਇਆ ਗਿਆ ਹੈ।। ਜਿਕਰਯੋਗ ਹੈ ਕਿ ਸਵਿਟਜ਼ਰਲੈਂਡ ਅਧਾਰਤ ਗੈਰ-ਮੁਨਾਫ਼ਾ ਸੰਗਠਨ ਵੱਖ-ਵੱਖ ਅੰਤਰਰਾਸ਼ਟਰੀ ਫੈਡਰੇਸ਼ਨਾਂ ਲਈ ਡੋਪਿੰਗ ਵਿਰੋਧੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਵਾਡਾ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਨਿਗਰਾਨੀ ਹੇਠ ਕੰਮ ਕਰਦਾ ਹੈ। ਆਈਟੀਏ ਨੇ ਅੱਗੇ ਕਿਹਾ ਕਿ ਕਰਮਾਕਰ ਦੇ ਡੋਪਿੰਗ ਦੇ ਮੁੱਦੇ ਨੂੰ ਐਫਆਈਜੀ ਡੋਪਿੰਗ ਰੋਕੂ ਨਿਯਮਾਂ ਦੇ ਆਰਟੀਕਲ 10.8.2 ਅਤੇ ਵਾਡਾ ਵਿੱਚ ਬਰਾਬਰ ਦੀ ਵਿਵਸਥਾ ਦੇ ਅਨੁਸਾਰ ਕੇਸ ਹੱਲ ਸਮਝੌਤੇ ਦੇ ਤਹਿਤ ਹੱਲ ਕੀਤਾ ਗਿਆ ਸੀ।
ਵਰਨਣਯੋਗ ਹੈ ਕਿ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਦੀਪਾ ਕਰਮਾਕਰ ਵਾਲਟ ਈਵੈਂਟ ਦੇ ਓਲੰਪਿਕ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣ ਗਈ ਸੀ। ਆਖਰਕਾਰ,ਉਹ 2016 ਰੀਓ ਓਲੰਪਿਕ ਵਿੱਚ ਇੱਕ ਇਤਿਹਾਸਕ ਚੌਥੇ ਸਥਾਨ ‘ਤੇ ਰਹੀ ਸੀ।
https://twitter.com/DipaKarmakar/status/1621740954888855552?s=20&t=UXensdYTJKcZvTywdC1Vfg