ਓਲੰਪਿਕ ਖਿਡਾਰੀਆਂ ਦਾ ਦਿੱਲੀ ਏਅਰਪੋਰਟ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ
ਨਵੀਂ ਦਿੱਲੀ, 9ਅਗਸਤ(ਵਿਸ਼ਵ ਵਾਰਤਾ)-ਅੱਜ ਗੋਲਡਨ ਬੁਆਏ ਨੀਰਜ ਚੋਪੜਾ ਸਮੇਤ ਭਾਰਤੀ ਓਲੰਪਿਕ ਖਿਡਾਰੀ ਰਵੀ ਦਹੀਆ, ਬਜਰੰਗ ਪੁਨੀਆ, ਲਵਲੀਨਾ ਬੋਰਗੋਹੇਨ ਅਤੇ ਟੋਕੀਓ ਓਲੰਪਿਕ ਦੇ ਪੁਰਸ਼ ਹਾਕੀ ਖਿਡਾਰੀ ਦੇਸ਼ ਪਰਤ ਆਏ ਹਨ। ਹਵਾਈ ਅੱਡੇ ‘ਤੇ ਉਨ੍ਹਾਂ ਦੇ ਸਵਾਗਤ ਲਈ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਸਨ। ਓਲੰਪਿਕ ਚੈਂਪੀਅਨਜ਼ ਦਾ ਬੈਂਡਵੈਗਨ ਨਾਲ ਸਵਾਗਤ ਕੀਤਾ ਗਿਆ। ਇਹ ਸਾਰੇ ਖਿਡਾਰੀ ਹਵਾਈ ਅੱਡੇ ਤੋਂ ਸਿੱਧੇ ਅਸ਼ੋਕਾ ਹੋਟਲ ਜਾਣਗੇ।ਜਿਥੇ ਖਿਡਾਰੀਆਂ ਦੇ ਸਨਮਾਨ ਲਈ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਹੈ।

























