ਦੇਸ਼ ਵਿੱਚ ਕਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਕਾਰਨ ਪਹਿਲੀ ਮੌਤ
ਓਮੀਕਰੋਨ ਦੇ ਮਰੀਜ਼ਾਂ ਦਾ ਅੰਕੜਾ 1 ਹਜ਼ਾਰ ਤੋਂ ਪਾਰ
ਦਿੱਲੀ, 31 ਦਸੰਬਰ: (ਵਿਸ਼ਵ ਵਾਰਤਾ) ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਦੇਸ਼ ਵਿਚ ਮੌਤ ਦਾ ਪਹਿਲਾ ਮਾਮਲਾ ਵੀ ਸਾਹਮਣੇ ਆਇਆ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ 1,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਭਾਰਤ ਵਿੱਚ ਸਿਰਫ 28 ਦਿਨਾਂ ਵਿੱਚ, 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਓਮੀਕਰੋਨ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1201 ਤੱਕ ਪਹੁੰਚ ਗਈ ਹੈ।