ਓਡੀਸ਼ਾ ਰੇਲ ਹਾਦਸੇ ਤੋਂ ਬਾਅਦ ਟ੍ਰੈਕ ਦੀ ਮੁਰੰਮਤ ਹੋਈ ਪੂਰੀ: ਆਵਾਜਾਈ ਬਹਾਲ
ਚੰਡੀਗੜ੍ਹ,5ਜੂਨ(ਵਿਸ਼ਵ ਵਾਰਤਾ)- ਓਡੀਸ਼ਾ ਦੇ ਬਾਲਾਸੋਰ ‘ਚ ਰੇਲ ਹਾਦਸੇ ਦੇ ਟ੍ਰੈਕ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ। ਐਤਵਾਰ ਦੇਰ ਰਾਤ ਤੋਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ 2 ਜੂਨ ਤੋਂ ਬਾਲਾਸੋਰ ਦੇ ਬਹਾਨਗਾ ਬਾਜ਼ਾਰ ਸਟੇਸ਼ਨ ‘ਤੇ ਰੁਕੇ ਹੋਏ ਹਨ ਜਿਹਨਾਂ ਨੇ ਇੱਥੇ ਰਾਹਤ ਅਤੇ ਮੁਰੰਮਤ ਦਾ ਕੰਮ ਦੇਖਿਆ। ਹਾਦਸੇ ਦੇ 51 ਘੰਟੇ ਬਾਅਦ ਜਦੋਂ ਪਹਿਲੀ ਰੇਲਗੱਡੀ ਨੂੰ ਟ੍ਰੈਕ ‘ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤਾਂ ਰੇਲ ਮੰਤਰੀ ਹੱਥ ਜੋੜ ਕੇ ਖੜ੍ਹੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਅਜੇ ਖਤਮ ਨਹੀਂ ਹੋਈ। ਸਾਡਾ ਟੀਚਾ ਲਾਪਤਾ ਲੋਕਾਂ ਨੂੰ ਲੱਭਣਾ ਹੈ।