ਐੱਸ ਐੱਸ ਪੀ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਭਾਜਪਾ ਆਗੂਆਂ ਦਾ ਕਿਸਾਨਾ ਵੱਲੋਂ ਵਿਰੋਧ

ਬਠਿੰਡਾ 12 ਜੁਲਾਈ ( ਕੁਲਬੀਰ ਬੀਰਾ ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਵਿਖੇ ਐੱਸ ਐੱਸ ਪੀ ਨੂੰ ਮੰਗ ਪੱਤਰ ਦੇਣ ਪਹੁੰਚੇ ਭਾਜਪਾ ਆਗੂ ਵਿਨੋਦ ਬਿੰਟਾ ਦੀ ਅਗਵਾਈ ਵਿਚ ਆਏ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਗਿਆ । ਇਹ ਮੰਗ ਪੱਤਰ ਬੀਤੇ ਦਿਨੀਂ ਰਾਜਪੁਰਾ ਵਿਖੇ ਭਾਜਪਾ ਆਗੂ ਦੇ ਹੋਏ ਵਿਰੋਧ ਦੇ ਸੰਬੰਧ ਵਿਚ ਕਿਸਾਨਾਂ ਦੇ ਵਿਰੁੱਧ ਦੇਣ ਆਏ ਸਨ ਜਿਸ ਦੌਰਾਨ ਉਨ੍ਹਾਂ ਭਾਜਪਾ ਦੇ ਮੈਂਬਰਾਂ ਵਿਰੁੱਧ ਸਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ । ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਜੋ ਮੰਗ ਪੱਤਰ ਇਹ ਐੱਸ ਐੱਸ ਪੀ ਨੂੰ ਦੇਣ ਆਏ ਹਨ ਇਹ ਮੰਗ ਪੱਤਰ ਆਪਣੀ ਤਾਨਾਸ਼ਾਹ ਮੋਦੀ ਹਕੂਮਤ ਨੂੰ ਦੇਣ ਤਾਂ ਜੋ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਹੋ ਸਕਣ । ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਕਿਸਾਨ ਐੱਮ ਐੱਲ ਏ , ਐੱਮਪੀ ਗਵਰਨਰ ਅਤੇ ਹੋਰ ਥੱਲੇ ਤੋਂ ਉਪਰ ਤੱਕ ਮੰਗ ਪੱਤਰ ਦੇ ਚੁੱਕੇ ਹਨ ਪਹਿਲਾਂ ਸਾਡੀ ਮੰਗ ਪੱਤਰਾਂ ਤੇ ਸਰਕਾਰ ਗੌਰ ਕਰੇ । ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਢੇ ਸੱਤ ਮਹੀਨਿਆਂ ਤੋਂ ਆਪਣੇ ਘਰ ਬਾਰ ਛੱਡ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ ਜਿਸ ਦੌਰਾਨ ਸਾਢੇ ਪੰਜ ਸੌ ਤੋਂ ਉੱਪਰ ਕਿਸਾਨਾਂ ਅਤੇ ਔਰਤਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ । ਉਨ੍ਹਾਂ ਕਿਹਾ ਕਿ ਭਾਜਪਾ ਆਗੂ ਜਾਣ ਬੁੱਝ ਕੇ ਮਾਹੌਲ ਖ਼ਰਾਬ ਕਰਨ ਲਈ ਜਨਤਕ ਇਕੱਠਾਂ ਵਿੱਚ ਆ ਰਹੇ ਹਨ ਜਦੋਂਕਿ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਨਵੇਂ ਕਾਲੇ ਵਿਰੋਧੀ ਕਾਨੂੰਨ ਲਾਗੂ ਕਰਨ ਦੇ ਵਿਰੁੱਧ ਭਾਜਪਾ ਆਗੂਆਂ ਦਾ ਪਿੰਡਾਂ ਤੇ ਸ਼ਹਿਰਾਂ ਦੇ ਜਾਂ ਜਨਤਕ ਥਾਵਾਂ ਤੇ ਆਉਣ ਤੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਇਹ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਸਾਂਤਇ ਪੂਰਵਕ ਕਰਨਾ ਫ਼ੈਸਲਾ ਹੈ ਪਰ ਹਰਜੀਤ ਗਰੇਵਾਲ ਵਰਗੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਵਿਰੁੱਧ ਗਲਤ ਭਾਸ਼ਾ ਬੋਲ ਕੇ ਕਿਸਾਨਾਂ ਦੇ ਗੁੱਸੇ ਨੂੰ ਭੜਕਾਇਆ ਜਾ ਰਿਹਾ ਹੈ ਜੋ ਭਾਜਪਾ ਆਗੂਆਂ ਤੇ ਹੋਏ ਹਮਲੇ ਦਾ ਜ਼ਿੰਮੇਵਾਰ ਹੈ । ਇਸ ਰੋਸ ਪ੍ਰਦਰਸ਼ਨ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਬਹੁ ਗਿਣਤੀ ਵਿੱਚ ਨੌਜਵਾਨ, ਕਿਸਾਨ ਔਰਤਾਂ ਤੇ ਕਿਸਾਨ ਸ਼ਾਮਲ ਹੋਏ ਅਤੇ ਵਰ੍ਹਦੇ ਮੀਂਹ ਦੇ ਵਿੱਚ ਇਨ੍ਹਾਂ ਭਾਜਪਾਈ ਮੈਂਬਰਾਂ ਦਾ ਵਿਰੋਧ ਕੀਤਾ ਗਿਆ । ਇਸ ਮੌਕੇ ਕੁਲਵੰਤ ਰਾਏ ਸ਼ਰਮਾ, ਗੁਰਪਾਲ ਸਿੰਘ ਦਿਓਨ, ਨਿੱਕਾ ਸਿੰਘ ਜੇਠੂਕੇ ,ਭੋਲਾ ਸਿੰਘ ਮਾੜੀ , ਰਜਿੰਦਰ ਸਿੰਘ ਮੌੜ ਖੁਰਦ ਮੌਕੇ ਤੇ ਮੌਜੂਦ ਰਹੇ






















