ਐਸ.ਪੀ ਤੇ ਮੁੱਖ ਮੰਤਰੀ ਦੇ ਪੀ.ਐਸ.ਓ ਦੋਵੇਂ ਸਸਪੈਂਡ
ਚੰਡੀਗੜ੍ਹ, 25ਜੂਨ(ਵਿਸ਼ਵ ਵਾਰਤਾ)-ਕੇਂਦਰੀ ਮੰਤਰੀ ਨਿਤਿਸ਼ ਗਡਕਰੀ ਦੇ ਹਿਮਾਚਲ ਦੌਰੇ ਵੇਲੇ ਆਪਸ ਵਿੱਚ ਉਲਝਣ ਵਾਲੇ ਕੁੱਲੂ ਦੇ ਐਸ.ਪੀ ਗੌਰਵ ਸਿੰਘ ਅਤੇ ਮੁੱਖ ਮੰਤਰੀ ਦੇ ਪੀ.ਐਸ.ਓ ਬਲਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੱਇਏ ਕਿ ਇਹਨਾਂ ਦੋਵੇਂ ਅਧਿਕਾਰੀਆਂ ਦੇ ਝਗੜੇ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਇਕ ਨੇ ਦੂਜੇ ਦੇ ਥੱਪੜ ਮਾਰਿਆ ਤਾਂ ਦੂਜੇ ਨੂੰ ਅੱਗੋਂ ਲੱਤ ਖਾਣੀ ਪਈ ਸੀ ਤੇ ਫਿਰ ਦੋਵੇਂ ਉਲਝ ਗਏ ਸਨ।
ਹੁਣ ਐਸ.ਪੀ ਬ੍ਰਿਜੇਸ਼ ਸੂਦ ਨੁੰ ਵੀ ਫਾਰਗ ਕਰ ਕੇ ਪੁਲਿਸ ਲਾਈਨ ਸ਼ਿਮਲਾ ਲਗਾ ਦਿੱਤਾ ਹੈ। ਤੀਜੀ ਆਈਆਰਬੀ ਦੇ ਏ.ਐਸ.ਪੀ ਪੁਨੀਤ ਰਘੂ ਨੁੰ ਮੁੱਖ ਮੰਤਰੀ ਸੁਰੱਖਿਆ ਵਿਚ ਏ.ਐਸ.ਪੀ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 5ਵੀਂ ਆਈ.ਆਰ .ਬੀ ਦੇ ਕਮਾਂਡੈਂਟ ਗੁਰਦੇਵ ਸ਼ਰਮਾ ਨੂੰ ਕੁੱਲੂ ਦਾ ਨਵਾਂ ਐਸ.ਪੀ ਨਿਯੁਕਤ ਕੀਤਾ ਗਿਆ ਹੈ।