ਐਸ.ਟੀ.ਐਫ਼ ਦੀ ਕਮਾਨ ਮੁੜ ਸੰਭਾਲਣਗੇ ਹਰਪ੍ਰੀਤ ਸਿੱਧੂ -ਸਰਕਾਰ ਵਲੋਂ ਹੁਕਮ ਜਾਰੀ
ਛੁੱਟੀ ਤੋਂ ਵਾਪਸ ਪਰਤਦਿਆਂ ਹੀ ਹੋਈ ਤੈਨਾਤੀ

ਚੰਡੀਗੜ੍ਹ, 3ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ. ਨੂੰ ਮੁੜ ਐਸ.ਟੀ.ਐਫ. ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਿੱਧੂ ਜੋ ‘ਅਰਨਡ ਲੀਵ’ ’ਤੇ ਪੜ੍ਹਾਈ ਲਈ 1 ਦਸੰਬਰ, 2020 ਤੋਂ 9 ਜੁਲਾਈ 2021 ਤਕ ਵਿਦੇਸ਼ ਵਿੱਚ ਹਨ ਵਾਪਸੀ ’ਤੇ ਏ.ਡੀ.ਜੀ.ਪੀ., ਐਸ.ਟੀ.ਐਫ. ਵਜੋਂ ਅਹੁਦਾ ਸੰਭਾਲ ਲੈਣਗੇ।
ਹਰਪ੍ਰੀਤ ਸਿੰਘ ਸਿੱਧੂ ਸਿੱਧੂ ਦੇ ਉਕਤ ਅਹੁਦੇ ਤੇ ਜੁਆਇਨ ਕਰਨ ਦੇ ਨਾਲ ਹੀ ਉਨ੍ਹਾਂ ਦੀ ਥਾਂ ਤੇ 12 ਦਸੰਬਰ, 2020 ਨੂੰ ਜਾਰੀ ਹੁਕਮਾਂ ਅਨੁਸਾਰ ਨਿਯੁਕਤ 1994 ਬੈੱਚ ਦੇ ਅਧਿਕਾਰੀ ਬੀ.ਚੰਦਰਾ ਸ਼ੇਖ਼ਰ ਉਕਤ ਅਹੁਦੇ ਤੋਂ ਫ਼ਾਰਿਗ ਸਮਝੇ ਜਾਣਗੇ। ਉਹ ਸਿੱਧੂ ਦੇ ਵਿਦੇਸ਼ ਦੌਰੇ ਦੇ ਸਮੇਂ ਐਸ.ਟੀ.ਐਫ.ਦੇ ਮੁਖ਼ੀ ਵਜੋਂ ਕੰਮ ਕਾਜ ਵੇਖ਼ ਰਹੇ ਸਨ।






















