ਐਸ.ਐਸ.ਪੀ ਡਾ ਪ੍ਰਗਿਆ ਜੈਨ ਸਮੇਤ ਫਾਜ਼ਿਲਕਾ ਪੁਲਿਸ ਦੇ ਸਾਰੇ ਅਧਿਕਾਰੀ ਆਪਣੇ ਦਫ਼ਤਰ ਵਿਚ ਹਰ ਰੋਜ਼ ਸੁਣਦੇ ਹਨ ਜਨਤਕ ਸ਼ਿਕਾਇਤਾਂ


ਫਾਜ਼ਿਲਕਾ 14 ਜੂਨ (ਵਿਸ਼ਵ ਵਾਰਤਾ):- ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਜਿਲੇ ਦੇ ਐਸ.ਐਸ.ਪੀ ਡਾ ਪ੍ਰਗਿਆ ਜੈਨ ਸਮੇਤ ਪੁਲਿਸ ਦੇ ਸਾਰੇ ਅਧਿਕਾਰੀ ਹਰ ਰੋਜ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਆਪਣੇ ਦਫਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ। ਰੋਜ਼ਾਨਾ ਦਫਤਰ ਵਿੱਚ ਪਹੁੰਚ ਕੇ ਲੋਕ ਆਪਣੇ ਪੁਲਿਸ ਵਿਭਾਗ ਨਾਲ ਸੰਬੰਧਿਤ ਕੰਮਾਂ ਲਈ ਪੁਲਿਸ ਅਧਿਕਾਰੀਆਂ ਨੂੰ ਮਿਲ ਰਹੇ ਹਨ ਅਤੇ ਹਥੋ ਹੱਥ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਰਿਹਾ ਹੈ ਅਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਆਉਣ ਵਾਲੇ ਲੋਕਾਂ ਲਈ ਏ.ਸੀ ਵੇਟਿੰਗ ਏਰੀਆ ਅਤੇ ਠੰਡੇ ਪਾਣੀ ਦਾ ਪ੍ਰਬੰਧ ਵੀ ਖਾਸ ਤੌਰ ਤੇ ਕੀਤਾ ਗਿਆ।
ਐਸ.ਐਸ.ਪੀ ਡਾ ਪ੍ਰਗਿਆ ਜੈਨ ਆਪਣੇ ਦਫਤਰ ਵਿੱਚ ਅਜਿਹੇ ਆਉਣ ਵਾਲੇ ਜਿਲੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ ਅਤੇ ਉਹਨਾਂ ਦਾ ਹੱਲ ਕਰਦੇ ਹਨ। ਇਸ ਤੋਂ ਬਿਨਾਂ ਸਾਰੇ ਸਬ ਡਿਵੀਜ਼ਨਾਂ ਵਿੱਚ ਡੀ.ਐਸ.ਪੀ ਅਤੇ ਥਾਣਿਆਂ ਵਿੱਚ ਥਾਣਾ ਮੁਖੀ ਵੀ ਇਸੇ ਪ੍ਰਕਾਰ ਲੋਕਾਂ ਦੀਆਂ ਮੁਸ਼ਕਲਾਂ/ ਸ਼ਿਕਾਇਤਾਂ ਸੁਣ ਕੇ ਹੱਲ ਕਰਦੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਇਹ ਪਹਿਲ ਬਹੁਤ ਸਾਰਥਕ ਹੈ ਅਤੇ ਉਹਨਾਂ ਦੀ ਸ਼ਿਕਾਇਤ ਤੇ ਤੇਜ਼ੀ ਨਾਲ ਕਾਰਵਾਈ ਹੋਣ ਨਾਲ ਉਹਨਾਂ ਨੂੰ ਤੁਰੰਤ ਨਿਆ ਮਿਲਦਾ ਹੈ।























