• Latest
  • Trending
ਐਸ ਐਸ ਪੀ ਅਲਕਾ ਮੀਨਾ ਨੇ ‘ਮਾਂ ਦਿਵਸ’ ’ਤੇ ਦਿੱਤਾ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਖੁਸ਼ੀਆਂ ਦਾ ਤੋਹਫ਼ਾ

ਐਸ ਐਸ ਪੀ ਅਲਕਾ ਮੀਨਾ ਨੇ ‘ਮਾਂ ਦਿਵਸ’ ’ਤੇ ਦਿੱਤਾ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਖੁਸ਼ੀਆਂ ਦਾ ਤੋਹਫ਼ਾ

6 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

5 hours ago
ਜੰਤਰ-ਮੰਤਰ ਦੇ 1.5 ਕਿਲੋਮੀਟਰ ਦੇ ਘੇਰੇ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ

ਜੰਤਰ-ਮੰਤਰ ਦੇ 1.5 ਕਿਲੋਮੀਟਰ ਦੇ ਘੇਰੇ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ

5 hours ago
CJP ਵੱਲੋਂ ਭਲਕੇ ਦੇਸ਼-ਵਿਆਪੀ ਰੋਸ ਪ੍ਰਦਰਸ਼ਨ: ਵਿਦਿਆਰਥੀਆਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦੀ ਅਪੀਲ

CJP ਵੱਲੋਂ ਭਲਕੇ ਦੇਸ਼-ਵਿਆਪੀ ਰੋਸ ਪ੍ਰਦਰਸ਼ਨ: ਵਿਦਿਆਰਥੀਆਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦੀ ਅਪੀਲ

6 hours ago
IND vs ZIM 1st T20: ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਭਾਰਤ ਦੀ ਸ਼ਾਨਦਾਰ ਜਿੱਤ;  ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

IND vs ZIM 1st T20: ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਭਾਰਤ ਦੀ ਸ਼ਾਨਦਾਰ ਜਿੱਤ; ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

6 hours ago
ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਦਾ ਦਿਹਾਂਤ;  ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ

ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਦਾ ਦਿਹਾਂਤ; ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ

7 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

8 hours ago
IND vs ZIM 1st T20: ਜ਼ਿੰਬਾਬਵੇ ਨੇ ਦਿੱਤਾ 126 ਦੌੜਾਂ ਦਾ ਟੀਚਾ, ਟੀਮ ਇੰਡੀਆ ਦੀ ਜਿੱਤ ‘ਤੇ ਨਜ਼ਰ

IND vs ZIM 1st T20: ਜ਼ਿੰਬਾਬਵੇ ਨੇ ਦਿੱਤਾ 126 ਦੌੜਾਂ ਦਾ ਟੀਚਾ, ਟੀਮ ਇੰਡੀਆ ਦੀ ਜਿੱਤ ‘ਤੇ ਨਜ਼ਰ

8 hours ago
Ind vs Zim: ਭਾਰਤ – ਜ਼ਿੰਬਾਬਵੇ ਵਿਚਾਲੇ ਟੀ-20 ਲੜੀ ਦਾ ਪਹਿਲਾ ਮੁਕਾਬਲਾ ਕੁਝ ਹੀ ਦੇਰ ‘ਚ ਹੋਵੇਗਾ ਸ਼ੁਰੂ

Ind vs Zim: ਭਾਰਤ – ਜ਼ਿੰਬਾਬਵੇ ਵਿਚਾਲੇ ਟੀ-20 ਲੜੀ ਦਾ ਪਹਿਲਾ ਮੁਕਾਬਲਾ ਕੁਝ ਹੀ ਦੇਰ ‘ਚ ਹੋਵੇਗਾ ਸ਼ੁਰੂ

10 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
ਸੁਪਰੀਮ ਕੋਰਟ ਵੱਲੋਂ ਸੋਨਮ ਰਘੂਵੰਸ਼ੀ ਨੂੰ ਵੱਡਾ ਝਟਕਾ

ਸੁਪਰੀਮ ਕੋਰਟ ਵੱਲੋਂ ਸੋਨਮ ਰਘੂਵੰਸ਼ੀ ਨੂੰ ਵੱਡਾ ਝਟਕਾ

12 hours ago
Big News: ਅੰਨਾ ਹਜ਼ਾਰੇ ਨੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਸ਼ੁਰੂ ਕੀਤਾ ਅੰਦੋਲਨ

Big News: ਅੰਨਾ ਹਜ਼ਾਰੇ ਨੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਸ਼ੁਰੂ ਕੀਤਾ ਅੰਦੋਲਨ

12 hours ago
ਅਦਾਕਾਰ ਰੱਬੀ ਕੰਦੋਲਾ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ

ਅਦਾਕਾਰ ਰੱਬੀ ਕੰਦੋਲਾ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ

12 hours ago
Hindi News
English News
Friday, July 24, 2026
No Result
View All Result
28 °c
Chandigarh
30 ° Fri
30 ° Sat
30 ° Sun
31 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਐਸ ਐਸ ਪੀ ਅਲਕਾ ਮੀਨਾ ਨੇ ‘ਮਾਂ ਦਿਵਸ’ ’ਤੇ ਦਿੱਤਾ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਖੁਸ਼ੀਆਂ ਦਾ ਤੋਹਫ਼ਾ

May 9, 2020
in Punjab-Chandigarh, ਸਿਹਤ, ਖਬਰਾਂ, ਪੰਜਾਬ
ਐਸ ਐਸ ਪੀ ਅਲਕਾ ਮੀਨਾ ਨੇ ‘ਮਾਂ ਦਿਵਸ’ ’ਤੇ ਦਿੱਤਾ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਖੁਸ਼ੀਆਂ ਦਾ ਤੋਹਫ਼ਾ

ਉਨ੍ਹਾਂ ਦੀ ਨਿਸ਼ਠਾ ਨੂੰ ਸਾਦਾ ਸਮਾਗਮ ਕਰਕੇ ਕੀਤਾ ਸਲਾਮ

ਮਹਿਲਾ ਮੁਲਾਜ਼ਮਾਂ ਦੀਆਂ ਮਸ਼ਕਿਲਾਂ ਸੁਣ ਕੇ ਮੌਕੇ ’ਤੇ ਕੀਤਾ ਨਿਪਟਾਰਾ

ਬੱਚਿਆਂ ਨੂੰ ਡਿਊਟੀ ਦੇ ਨਾਲ-ਨਾਲ ਪਾਲਣ-ਪੋਸਣ ਦੇ ਤਜਰਬੇ ਸੁਣੇ ਤੇ ਸਾਂਝੇ ਕੀਤੇ
ਨਵਾਂਸ਼ਹਿਰ, 9 ਮਈ (ਵਿਸ਼ਵ ਵਾਰਤਾ)-ਕੋਵਿਡ ਡਿਊਟੀ ’ਤੇ ਲੱਗੀਆਂ ਜ਼ਿਲ੍ਹੇ ਦੀਆਂ ਮਹਿਲਾ ਪੁੁਲਿਸ ਮੁਲਾਜ਼ਮਾਂ ਜਿਹੜੀਆਂ ਮਾਂਵਾਂ ਵੀ ਹਨ, ਨੂੰ ਅੱਜ ਐਸ ਐਸ ਪੀ ਅਲਕਾ ਮੀਨਾ ਵੱਲੋਂ ‘ਮਦਰਜ਼ ਦਿਵਸ’ ਨੂੰ ਸਮਰਪਿਤ ਸਾਦਾ ਸਮਾਗਮ ਕਰਕੇ ਇਸ ਮੌਕੇ ’ਤੇ ਖੁਸ਼ੀਆਂ ਵੰਡਣ ਦਾ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ।
ਐਸ ਐਸ ਪੀ ਸ੍ਰੀਮਤੀ ਮੀਨਾ ਨੇ ਇਸ ਮੌਕੇ ਆਖਿਆ ਕਿ ਇਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਜੋ ਕਿ ਮਾਂਵਾਂ ਵੀ ਹਨ, ਨੂੰ ਆਪਣੀ ਦੋਹਰੀ ਡਿਊਟੀ ਬਹੁਤ ਹੀ ਸਮਰਪਣ ਅਤੇ ਨਿਸ਼ਠਾ ਨਾਲ ਕਰ ਰਹੀਆਂ ਹੋਣ ਕਾਰਨ, ਅੱਜ ਇਸ ਸਮਾਗਮ ਰਾਹੀਂ ਸਲਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲ੍ਹ ਜਦੋਂ ਸਾਰੇ ਪਾਸੇ ‘ਮਾਂ ਦਿਵਸ’ ਮਨਾਇਆ ਜਾ ਰਿਹਾ ਹੋਵੇਗਾ ਤਾਂ ਸਾਡੀਆਂ ਇਹ ਬਹਾਦਰ ਮਹਿਲਾ ਜੁਆਨ ਆਪੋ-ਆਪਣੀ ਡਿਊਟੀ ਨਿਭਾਅ ਰਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਖੁਦ ਵੀ ਇੱਕ ਬੱਚੇ ਦੀ ਮਾਂ ਹੋਣ ਕਾਰਨ, ਉਹ ਮਾਂ ਅਤੇ ਪੁਲਿਸ ਦੀਆਂ ਜ਼ਿੰਮੇਂਵਾਰੀਆਂ ਤੋਂ ਭਲੀ-ਭਾਂਤ ਵਾਕਿਫ਼ ਹਨ। ਇੱਕ ਪਾਸੇ ਬੱਚਿਆਂ ਦੀ ਜ਼ਿੱਦ ਹੁੰਦੀ ਹੈ ਕਿ ਸਾਡੇ ਨਾਲ ਸਮਾਂ ਬਤੀਤ ਕਰੋ ਤੇ ਸਾਡੀਆਂ ਨਿੱਕੀਆਂ-ਨਿੱਕੀਆਂ ਗੱਲਾਂ ਮਾਣੋ ਪਰੰਤੂ ਦੂਜੇ ਪਾਸੇ ਜਨਤਕ ਡਿਊਟੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਲਿਸ ਮੁਲਾਜ਼ਮ ਮਾਂਵਾਂ ਨੂੰ ਉਨ੍ਹਾਂ ਦੀ ਇਸ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਸਲਾਮ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਅੱਜ ਢੁਕਵਾਂ ਸਮਾਂ ਜਾਪਿਆ, ਜਿਸ ਲਈ ਇਹ ਸਾਰਾ ਕੁੱਝ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਮੌਕੇ ’ਤੇ ਹੀ ਹੱਲ ਕਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਨਾ ਤਾਂ ਉਹ ਆਪਣੇ ਆਪ ਨੂੰ ਜ਼ਿਲ੍ਹਾ ਪੁਲਿਸ ਮੁਖੀ ਸਮਝ ਰਹੇ ਸਨ ਤੇ ਨਾ ਹੀ ਇਹ ਆਪਣੇ ਆਪ ਨੂੰ ਮੇਰੀਆਂ ਮਤਾਹਿਤ ਮੁਲਾਜ਼ਮਾਂ। ਇੱਕ ਮਾਂ, ਦੂਸਰੀ ਮਾਂ ਨਾਲ ਗੱਲ ਕਰ ਰਹੀ ਸੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਥਿਤੀ ’ਚ ਹੋਣ ਕਾਰਨ, ਨਾਲ ਦੀ ਨਾਲ, ਉਨ੍ਹਾਂ ਨੂੰ ਸੁਲਝਾ ਵੀ ਰਹੀ ਸੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਆਪਣੀਆਂ ਦਲੇਰ ਪੁਲਿਸ ਮੁਲਾਜ਼ਮਾਂ ਨਾਲ ਬਿਤਾ ਕੇ ਬੜਾ ਸਕੂਨ ਮਿਲਿਆ ਅਤੇ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਡਿਊਟੀ ਦੌਰਾਨ ਅੱਗੇ ਤੋਂ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਆਪੋ-ਆਪਣੇ ਤਜਰਬੇ ਸਾਂਝੇ ਕਰਦਿਆਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਉਹ ਸਮੇਂ ਵੀ ਯਾਦ ਕੀਤੇ ਜਦੋਂ ਜਜ਼ਬਾਤਾਂ ਅਤੇ ਮਮਤਾ ’ਤੇ ਉਨ੍ਹਾਂ ਨੇ ਆਪਣੇ ਫ਼ਰਜ਼ ਨੂੰ ਪਰਮ ਅਗੇਤ ਦਿੱਤੀ। ਸਿਪਾਹੀ ਸੰਗੀਤਾ ਰਾਣੀ ਨੇ ਕਿਹਾ ਕਿ ਪੁਲਿਸ ਡਿੳੂਟੀ ਦੇ ਨਾਲ ਬੱਚੇ ਪਾਲਣੇ ਬੜਾ ਮੁਸ਼ਕਿਲ ਹੁੰਦਾ ਹੈ ਪਰੰਤੂ ਉਸ ਨੂੰ ਖੁਸ਼ੀ ਹੈ ਕਿ ਉਹ ਦੋਵਾਂ ਡਿਊਟੀਆਂ ਨੂੰ ਨਾਲੋ-ਨਾਲ ਨਿਭਾਅ ਰਹੀ ਹੈ। ਇੱਕ ਹੋਰ ਮੁਲਾਜ਼ਮ ਰਣਦੀਪ ਕੌਰ ਇਹ ਦੱਸਦੇ-ਦੱਸਦੇ ਭਾਵੁਕ ਹੋ ਗਈ ਕਿ ਆਪਣੇ ਇੱਕ ਸਾਲ ਦੇ ਬੱਚੇ ਨੂੰ ਛੱਡ ਕੇ ਡਿਊਟੀ ਆਉਣਾ ਕਿਸ ਤਰ੍ਹਾਂ ਜਾਪਦਾ ਹੈ। ਮਨਦੀਪ ਕੌਰ ਜਿਸ ਦੇ ਤਿੰਨੇ ਬੱਚਿਆਂ ਦਾ ਇੱਕੋ ਸਮੇਂ ਜਨਮ ਹੋਇਆ ਸੀ, ਨੇ ਚਾਰ ਸਾਲ ਪਹਿਲਾਂ ਦੇ ਹਾਲਤਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਮੁਸ਼ਕਿਲ ਤਾਂ ਹੁੰਦੀ ਸੀ ਪਰ ਚਣੌਤੀਆਂ ਨੂੰ ਸਰ ਕਰਨ ਵਾਲਾ ਹੀ ਮੰਜ਼ਿਲ ’ਤੇ ਪੁੱਜਦਾ ਹੈ। ਅੰਜੂ ਬਾਲਾ ਨੇ ਕਿਹਾ ਕਿ ਜਦੋਂ ਐਤਵਾਰ ਨੂੰ ਡਿੳੂਟੀ ’ਤੇ ਜਾਣਾ ਹੁੰਦਾ ਹੈ ਤਾਂ ਬੱਚਿਆਂ ਦੇ ਤੋਤਲੇ ਸੁਆਲ ਰਾਹ ਰੋਕ ਖੜ੍ਹੇ ਹੁੰਦੇ ਹਨ ਕਿ ਅੱਜ ਤਾਂ ਛੁੱਟੀ ਹੈ। ਏ ਐਸ ਆਈ ਅਮਰਜੀਤ ਕੌਰ ਨੇ ਬੜੀ ਦਿਲਚਸਪ ਗੱਲ ਸੁਣਾਈ ਕਿ ਜਦੋਂ ਤੜਕਸਾਰ ਡਿਊਟੀ ’ਤੇ ਜਾਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਮੂੰਹ-ਹਨ੍ਹੇਰੇ ਹੀ ਉਠਾ ਕੇ ਤਿਆਰ ਕਰ ਦਿੰਦੀ ਸੀ ਤੇ ਫ਼ਿਰ ਸੁਆ ਦਿੰਦੀ ਸੀ ਕਿ ਜਦੋਂ ਸਕੂਲ ਜਾਣ ਦਾ ਟਾਈਮ ਹੋਇਆ ਤਾਂ ਤਿਆਰ ਹੋਏ ਹੀ ਸਕੂਲ ਚਲੇ ਜਾਣਾ।
ਐਸ ਐਸ ਪੀ ਅਲਕਾ ਮੀਨਾ ਨੇ ਇਨ੍ਹਾਂ ਸਾਰਿਆਂ ਦੇ ਮਮਤਾ ਨਾਲ ਜੁੜੇ ਤਜਰਬੇ ਸੁਣਨ ਬਾਅਦ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਬੱਚੇ ਭੋਲੇ ਹੁੰਦੇ ਹਨ, ਜਿਨ੍ਹਾਂ ਨੂੰ ਕੇਵਲ ਇਹੀ ਹੁੰਦਾ ਹੈ ਕਿ ਮਾਤਾ-ਪਿਤਾ ਹਰ ਸਮੇਂ ਕੋਲ ਹੀ ਰਹਿਣ। ਉਨ੍ਹਾਂ ਦੱਸਿਆ ਕਿ ਪਤੀ ਦੇ ਹੋਰ ਸ਼ਹਿਰ ’ਚ ਤਾਇਨਾਤ ਹੋਣ ਕਾਰਨ ਅੱਜ ਕਲ੍ਹ ਬੇਟਾ ਇੱਥੇ ਹੀ ਹੈ। ਜਦੋਂ ਵੀ ਬਾਹਰ ਡਿਊਟੀ ’ਤੇ ਜਾਣ ਲੱਗਦੀ ਹਾਂ ਤਾਂ ਉਸ ਦੇ ਢੇਰ ਸਾਰੇ ਸੁਆਲ ਹੁੰਦੇ ਹਨ ਕਿ ਘਰ ਕਦੋਂ ਆਉਗੇ, ਮੇਰੇ ਨਾਲ ਗੱਲਾਂ ਕਦੋਂ ਕਰੋਗੇ, ਮੇਰੇ ਨਾਲ ਕਦੋਂ ਖੇਡੋਗੇ ਆਦਿ। ਉਨ੍ਹਾਂ ਕਿਹਾ ਕਿ ਪੁਲਿਸ ਦੀ ਨੌਕਰੀ ਬਿਨਾਂ ਸ਼ੱਕ ਚਣੌਤੀ ਭਰਪੂਰ ਸੇਵਾ ਹੈ ਜਿਸ ਵਿੱਚ ਬੱਚਿਆਂ ਨੂੰ ਸਮਾਂ ਦੇਣਾ ਬੜਾ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਹੀ ਅੱਜ ਇਨ੍ਹਾਂ ਮਾਂਵਾਂ ਦੀ ਵੱਡੀ ਸੇਵਾ ਨੂੰ ਸਨਮਾਨ ਦੇਣ ਲਈ ਇਹ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਇਨ੍ਹਾਂ 52 ਪੁਲਿਸ ਮਾਂਵਾਂ ਨੂੰ ‘ਮਦਰਜ਼ ਡੇ’ ਦੀ ਵਧਾਈ ਦੇ ਕਾਰਡ ਅਤੇ ਤੋਹਫ਼ੇ ਦਿੱਤੇ ਜਦਕਿ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਵਿਸ਼ੇਸ਼ ਮੌਕੇ ’ਤੇ ਸਨਮਾਨਿਆ। ਇਸ ਮੌਕੇ ਡੀ ਐਸ ਪੀ ਦੀਪਿਕਾ ਸਿੰਘ ਨੇ ਸਮਾਗਮ ਦੇ ਆਯੋਜਨ ’ਚ ਵਿਸ਼ੇਸ਼ ਯੋਗਦਾਨ ਪਾਇਆ।
ਫ਼ੋਟੋ ਕੈਪਸ਼ਨ: ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋਂ ‘ਮਾਂ ਦਿਵਸ’ ਨੂੰ ਸਮਰਪਤ ਜ਼ਿਲ੍ਹਾ ਪੁਲਿਸ ਦੀਆਂ ਮੁਲਾਜ਼ਮਾਂ ਲਈ ਕੀਤੇ ਗਏ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ ’ਚ ਐਸ ਐਸ ਪੀ ਅਲਕਾ ਮੀਨਾ ਤੇ ਡੀ ਐਸ ਪੀ ਦੀਪਿਕਾ ਸਿੰਘ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਨਜ਼ਰ ਆ ਰਹੇ ਹਨ।
ਇੱਕ ਤਸਵੀਰ ’ਚ ਐਸ ਐਸ ਪੀ ਅਲਕਾ ਮੀਨਾ ਆਪਣੇ ਬੇਟੇ ਨਾਲ ਨਜ਼ਰ ਆ ਰਹੇ ਹਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 23, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 23 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਜੰਤਰ-ਮੰਤਰ ਦੇ 1.5 ਕਿਲੋਮੀਟਰ ਦੇ ਘੇਰੇ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ

ਜੰਤਰ-ਮੰਤਰ ਦੇ 1.5 ਕਿਲੋਮੀਟਰ ਦੇ ਘੇਰੇ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ

by Jaspreet Kaur
July 23, 2026
0

ਜੰਤਰ-ਮੰਤਰ ਦੇ 1.5 ਕਿਲੋਮੀਟਰ ਦੇ ਘੇਰੇ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਨਵੀ ਦਿੱਲੀ , 23 ਜੁਲਾਈ (ਵਿਸ਼ਵ ਵਾਰਤਾ): ਰਾਜਧਾਨੀ ਦਿੱਲੀ...

CJP ਵੱਲੋਂ ਭਲਕੇ ਦੇਸ਼-ਵਿਆਪੀ ਰੋਸ ਪ੍ਰਦਰਸ਼ਨ: ਵਿਦਿਆਰਥੀਆਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦੀ ਅਪੀਲ

CJP ਵੱਲੋਂ ਭਲਕੇ ਦੇਸ਼-ਵਿਆਪੀ ਰੋਸ ਪ੍ਰਦਰਸ਼ਨ: ਵਿਦਿਆਰਥੀਆਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦੀ ਅਪੀਲ

by Jaspreet Kaur
July 23, 2026
0

CJP ਵੱਲੋਂ ਭਲਕੇ ਦੇਸ਼-ਵਿਆਪੀ ਰੋਸ ਪ੍ਰਦਰਸ਼ਨ: ਵਿਦਿਆਰਥੀਆਂ ਨੂੰ ਵੱਡੀ ਗਿਣਤੀ 'ਚ ਸ਼ਾਮਲ ਹੋਣ ਦੀ ਅਪੀਲ ਨਵੀ ਦਿੱਲੀ, 23 ਜੁਲਾਈ 2026...

IND vs ZIM 1st T20: ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਭਾਰਤ ਦੀ ਸ਼ਾਨਦਾਰ ਜਿੱਤ;  ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

IND vs ZIM 1st T20: ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਭਾਰਤ ਦੀ ਸ਼ਾਨਦਾਰ ਜਿੱਤ; ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

by Jaspreet Kaur
July 23, 2026
0

IND vs ZIM 1st T20: ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਭਾਰਤ ਦੀ ਸ਼ਾਨਦਾਰ ਜਿੱਤ; ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 23, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 23 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਵੇਗੀ ਮਹਿਬੂਬਾ ਮੁਫ਼ਤੀ

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਵੇਗੀ ਮਹਿਬੂਬਾ ਮੁਫ਼ਤੀ

by Jaspreet Kaur
3 weeks ago
0

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਵੇਗੀ ਮਹਿਬੂਬਾ ਮੁਫ਼ਤੀ ਈਰਾਨ, 2 ਜੁਲਾਈ 2026...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 