ਐਵੀਅਨ ਇਨਫਲੂਏਂਜ਼ਾ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪੋਲਟਰੀ ਦੇ ਆਯਾਤ ਤੇ ਲਗਾਈ ਪਾਬੰਦੀ ਅਤੇ ਪੂਰੇ ਰਾਜ ਨੂੰ ਘੋਸ਼ਿਤ ਕੀਤਾ ਕੰਟ੍ਰੋਲਡ ਏਰਿਆ

ਚੰਡੀਗੜ੍ਹ, 9ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਗਵਾਂਢੀ ਰਾਜਾਂ ਵਿੱਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਿਤ ਕਰਨ ਵਾਲੇ ਐਵੀਅਨ ਇਨਫਲੂਏਂਜਾ ਦੇ ਫੈਲਾਅ ਨੂੰ ਮੱਦੇਨਜ਼ਰ ਰਾਜ ਨੂੰ ਕੰਟ੍ਰੋਲਡ ਏਰਿਆ ਘੋਸ਼ਿਤ ਕੀਤਾ ਹੈ। ਇਕ ਹੋਰ ਵੱਡੇ ਫੈਸਲੇ ਦੇ ਅਨਸਾਰ ਪੰਜਾਬ ਸਰਕਾਰ ਵੱਲੋਂ 15ਜਨਵਰੀ, 2021 ਤੱਕ ਤਰੁੰਤ ਪ੍ਰਭਾਵ ਤੋਂ ਪੰਜਾਬ ਰਾਜ ਵਿੱਚ ਪੋਲਟਰੀ ਅਤੇ ਬਿਨਾਂ ਪ੍ਰੋਸੈਸ ਵਾਲੇ ਪੋਲਟਰੀ ਮੀਟ ਸਮੇਤ ਜੀਵਿਤ ਪੰਛੀਆਂ ਦੇ ਆਯਾਤ ਤੇ ਵੀ ਪੂਰਨ ਪਾਬੰਦੀ ਲਗਾਈ ਹੈ। ਇਸ ਫੈਸਲੇ ਨੂੰ ਅਗਲੀ ਸਥਿਤੀ ਦੇ ਆਧਾਰ ਤੇ ਵਿਚਾਰਿਆ ਜਾਵੇਗਾ।
ਐਵੀਅਨ ਇਨਫਲੂਏਂਜਾ ਦੇ ਫੈਲਾਅ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਇਹ ਦੋਨੋਂ ਫੈਸਲੇ ਪਸ਼ੂ ਪਾਲਣ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਲ ਸਲ਼ਾਹ ਮਸ਼ਵਰੇ ਕਰਨ ਤੋਂ ਬਾਅਦ ਲਏ ਗਏ ਹਨ।
ਇਹ ਫੈਸਲੇ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਇੰਨਫੈਕਸ਼ਨ ਐਂਡ ਕੰਟਾਜ਼ਿਅਸ ਡਿਸਿਜ਼ ਐਕਟ, 2009 ਦੇ ਅਨਸਾਰ ਸੂਚੀਵੱਧ ਬਿਮਾਰੀਆਂ ਨੂੰ ਰੋਕਣ ਅਤੇ ਕੰਟਰੋਲ ਦੇ ਲਈ ਸੰਬੰਧਿਤ ਧਾਰਾਵਾਂ ਅਨੁਸਾਰ ਲਏ ਗਏ ਹਨ।






















