1999 ਵਿੱਚ ਕੱਢੇ ਗਏ ਸਕਿਊਰਟੀ ਗਾਰਡਾਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ—ਚੌਹਾਨ
ਐਫ.ਸੀ.ਆਈ. ਸਕਿਊਰਟੀ ਗਾਰਡ ਵਰਕਰਜ਼ ਯੂਨੀਅਨ ਨੇ ਐਫ.ਸੀ.ਆਈ. ਮੈਨੇਜਮੈਂਟ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਗਟਾਵਾ
ਮਾਨਸਾ,19 ਅਗਸਤ (ਵਿਸ਼ਵ ਵਾਰਤਾ ) 1999 ਵਿੱਚ ਸਕਿਊਰਟੀ ਗਾਰਡਾਂ ਨੂੰ ਬਿਨਾਂ ਕਾਰਨ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਅਤੇ ਲੰਮੇ ਸੰਘਰਸ਼ ਦੇ ਸਦਕਾ ਅਤੇ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਐਫ.ਸੀ.ਆਈ. ਮੈਨੇਜਮੈਂਟ ਜਾਣ ਬੁੱਝ ਕੇ ਲਮਕਾ ਅਤੇ ਲਟਕਾ ਰਹੀ ਹੈ। ਜਿਸ ਦੇ ਰੋਸ ਵਜੋਂ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਤੋਂ ਐਫ.ਸੀ.ਆਈ. ਸਕਿਊਰਟੀ ਗਾਰਡ ਵਰਕਰਜ਼ ਯੂਨੀਅਨ (ਏਟਕ) ਦੇ ਵਰਕਰਾਂ ਵੱਲੋਂ ਸਾਥੀ ਨਿਰਮਲ ਸਿੰਘ ਮਾਨਸਾ ਦੀ ਅਗਵਾਈ ਹੇਠ ਰੋਸ ਮਾਰਚ ਕਰਕੇ ਐਫ.ਸੀ.ਆਈ. ਮੈਨੇਜਮੈਂਟ ਦੀ ਠੀਕਰੀਵਾਲੇ ਚੌਂਕ ਵਿਖੇ ਅਰਥੀ ਫੂਕੀ ਗਈ ਉਪਰੰਤ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਰੋਸ ਪ੍ਰਦਰਸ਼ਨ ਮੌਕੇ ਏਟਕ ਆਗੂ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਫਾਰਗ ਕੀਤੇ ਗਏ ਸਕਿਊਰਟੀ ਗਾਰਡਾਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਾ ਵਾਅਦਾ ਕਰਨ ਵਾਲੀ ਆਪਣੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਮਾਨਯੋਗ ਅਦਾਲਤ ਦੇ ਫੈਸਲੇ ਅਤੇ ਹੁਕਮਾਂ ਦੀ ਪ੍ਰਵਾਹ ਨਾ ਕਰਕੇ ਸਕਿਊਰਟੀ ਗਾਰਡਾਂ ਨੂੰ ਰੁਜ਼ਗਾਰ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਸਾਥੀ ਚੌਹਾਨ ਨੇ ਕਿਹਾ ਕਿ ਸਰਕਾਰ ਅਤੇ ਮਹਿਕਮਾ ਬਿਨਾਂ ਸ਼ਰਤ ਸਕਿਊਰਟੀ ਗਾਰਡਾਂ ਨੂੰ ਬਹਾਲ ਕਰੇ ਅਤੇ ਇਸ ਵਿੱਚ ਲਾਈਆਂ ਰਹੀਆਂ ਭਰਤੀ ਪ੍ਰਤੀ ਆੜਚਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਸਮੇਂ ਜਥੇਬੰਦੀ ਦੇ ਜਰਨੈਲ ਸਿੰਘ, ਕੇਵਲ ਸਿੰਘ ਭੀਖੀ, ਸੰਜੀਵ ਕੁਮਾਰ, ਗੁਰਦਾਸ ਸਿੰਘ, ਰਾਮ ਸਿੰਘ, ਗੁਰਦਿਆਲ ਸਿੰਘ ਧੰਜਲ ਆਦਿ ਆਗੂਆਂ ਨੇ ਕਿਹਾ ਕਿ ਰੁਜ਼ਗਾਰ ਲੈਣ ਤੱਕ ਜਥੇਬੰਦੀ ਦੇ ਬੈਨਰ ਹੇਠ ਸਮੁੱਚੇ ਸਾਥੀ ਸੰਗਠਤ ਕਰਕੇ ਸੰਘਰਸ਼ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬੱਗਾ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ, ਬੂਟਾ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।