ਨਵਾਂਸ਼ਹਿਰ, 25ਅਪ੍ਰੈਲ 2024 ( ਵਿਸ਼ਵ ਵਾਰਤਾ)-ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ(ਜ) ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਐਨ.ਆਰ.ਆਈ. ਮਿਲਣੀ ਦੌਰਾਨ ਪ੍ਰਾਪਤ ਸ਼ਿਕਾਇਤਾਂ ਸਬੰਧੀ ਰਿਵਿਊ ਮੀਟਿੰਗ ਹੋਈ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਨ.ਆਰ.ਆਈ. ਮਿਲਣੀ 09 ਫਰਵਰੀ, 2024 ਨੂੰ ਹੋਈ ਸੀ, ਇਸ ਮਿਲਣੀ ਵਿੱਚ ਕੁੱਲ 44 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ 28 ਦਰਖਾਸਤਾਂ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ 16 ਸ਼ਿਕਾਇਤਾਂ ਵੱਖ-ਵੱਖ ਵਿਭਾਗ ਜਿਵੇਂ ਪੇਂਡੂ ਵਿਕਾਸ, ਪਾਵਰਕਾਮ, ਮਾਲ ਵਿਭਾਗ, ਪੁਲਿਸ ਵਿਭਾਗ ਅਤੇ ਕੁੱਝ ਸ਼ਿਕਾਇਤਾਂ ਦੀ ਸੁਣਵਾਈ ਸਿਵਲ ਕੋਰਟ ਵਿੱਚ ਚੱਲ ਰਹੀ ਹੈ ।
ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ, ਪੀ.ਸੀ.ਐਸ. ਨੇ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਅੱਜ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਨੂੰ ਦਰਖਾਸਤਾ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ। ਸ੍ਰੀ ਹਰੀ ਸਿੰਘ ਥਾਂਦੀ ਪੁੱਤਰ ਗੁਰਬਚਨ ਸਿੰਘ, ਐਨ.ਆਰ.ਆਈ. ਦੀ ਸ਼ਿਕਾਇਤ ਸਬੰਧੀ ਮਨਜੀਤ ਕੌਰ, ਦਫਤਰ ਕਾਨੂੰਗੋ ਨੂੰ ਹਦਾਇਤ ਹੋਈ ਕਿ ਪਿੰਡ ਗੜਪਧਾਣੇ ਦੇ ਰਕਬੇ ਦੀ ਨਿਸ਼ਾਨਦੇਹੀ ਕਰਕੇ ਤੁਰੰਤ ਰਿਪੋਰਟ ਭੇਜੀ ਜਾਵੇ ਤਾਂ ਜੋ ਕਿ ਐਨ.ਆਰ.ਆਈ. ਦੀ ਰਿਹਾਇਸੀ ਜਗਾ ਤੇ ਕੋਈ ਨਜਾਇਜ਼ ਕਬਜ਼ਾ ਨਾ ਕਰ ਸਕੇ । ਇਸ ਮੀਟਿੰਗ ਵਿੱਚ ਡਾਕਟਰ ਗੁਰਲੀਨ ਸਿੱਧੂ ਪੀ.ਸੀ.ਐਸ. ਸਹਾਇਕ ਕਮਿਸ਼ਨਰ (ਜ), ਮਨਦੀਪ ਸਿੰਘ ਮਾਨ ਜ਼ਿਲ੍ਹਾ ਮਾਲ ਅਫਸਰ ਸ.ਭ.ਸ.ਨਗਰ, ਪ੍ਰਵੀਨ ਛਿੱਬਰ ਤਹਿਸੀਲਦਾਰ ਨਵਾਂਸ਼ਹਿਰ, ਐਨ.ਆਰ.ਆਈ. ਪੁਲਿਸ ਸਟੇਸ਼ਨ ਤੋਂ ਸ੍ਰੀ ਸਤਿਹਾਰ ਸਿੰਘ,ਏ.ਐਸ.ਆਈ. , ਸ੍ਰੀ ਮਨਜੀਤ ਰਾਏ, ਸਦਰ ਕਾਨੂੰਗੋ, ਸ੍ਰੀਮਤੀ ਮਨਜੀਤ ਕੌਰ, ਦਫਤਰ ਕਾਨੂੰਗੋ ਅਤੇ ਡੀਲਿੰਗ ਹੈਡ ਸ੍ਰੀ ਅਮਨੀਸ਼ ਕੁਮਾਰ ਕਲਰਕ,ਸ਼ਿਕਾਇਤ ਸ਼ਾਖਾ, ਡੀ.ਸੀ. ਦਫਤਰ ਹਾਜ਼ਰ ਸਨ।
Breaking News : ਗੁਰਦਾਸਪੁਰ ਪੁਲਿਸ ਚੌਂਕੀ ਤੇ ਗ੍ਰਨੇਡ ਅਟੈਕ ਮਾਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
Breaking News : ਗੁਰਦਾਸਪੁਰ ਪੁਲਿਸ ਚੌਂਕੀ ਤੇ ਗ੍ਰਨੇਡ ਅਟੈਕ ਮਾਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਮੁਕਾਬਲੇ ‘ਚ ਤਿੰਨ ਅੱਤਵਾਦੀ...