ਐਥਲੀਟ ਬੀਬੀ ਮਾਨ ਕੌਰ ਦਾ ਦਿਹਾਂਤ
105 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਚੰਡੀਗੜ੍ਹ, 31 ਜੁਲਾਈ (ਵਿਸ਼ਵ ਵਾਰਤਾ) ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ ਦਾਖ਼ਲ 105 ਸਾਲਾ ਐਥਲੀਟ ਬੇਬੇ ਮਾਨ ਕੌਰ ਦਾ ਅੱਜ ਸ਼ਨੀਵਾਰ ਦੁਪਹਿਰ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਦਿੰਦੇ ਉਹਨਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ। ਫਿਲਹਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਸੀ ਪਰ ਅੱਜ ਦੁਪਹਿਰ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋਣ ਉਪਰੰਤ ਉਹਨਾਂ ਦੀ ਮੌਤ ਹੋ ਗਈ।