ਏਸ਼ੀਆ ਕੱਪ 2022 ਦਾ ਅੱਜ ਹੋਵੇਗਾ ਆਗਾਜ਼
ਚੰਡੀਗੜ੍ਹ, 27ਅਗਸਤ(ਵਿਸ਼ਵ ਵਾਰਤਾ)- ਏਸ਼ੀਆ ਕੱਪ 2022 ਦਾ ਆਗਾਜ਼ ਅੱਜ 27 ਅਗਸਤ ਤੋਂ ਦੁਬਈ ਵਿੱਚ ਹੋਣ ਜਾ ਰਿਹਾ ਹੈ। ਸਾਰੀਆਂ ਟੀਮਾਂ ਇਸ ਸਮੇਂ ਯੂਏਈ ਵਿੱਚ ਹਨ ਅਤੇ ਆਪਣੀ ਤਿਆਰੀ ਵਿੱਚ ਹਨ। ਏਸ਼ੀਆ ਕੱਪ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ।

ਟੀਮ ਇੰਡੀਆ 28 ਅਗਸਤ ਨੂੰ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਜਿੱਥੇ ਟੀਮ ਇੰਡੀਆ ਇਕ ਵਾਰ ਫਿਰ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗੀ, ਉਥੇ ਹੀ ਰੋਹਿਤ ਸ਼ਰਮਾ ਚਾਹੁੰਣਗੇ ਕਿ ਭਾਰਤੀ ਟੀਮ ਅੱਠਵੀਂ ਵਾਰ ਇਸ ਟਰਾਫੀ ‘ਤੇ ਕਬਜ਼ਾ ਕਰੇ, ਏਸ਼ੀਆ ਕੱਪ 2022 ਦਾ ਐਡੀਸ਼ਨ ਟੀ-20 ਫਾਰਮੈਟ ‘ਤੇ ਖੇਡਿਆ ਜਾਵੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸਾਲ ਆਸਟ੍ਰੇਲੀਆ ‘ਚ ਟੀ-20 ਵਿਸ਼ਵ ਕੱਪ ਵੀ ਕਰਵਾਇਆ ਜਾਣਾ ਹੈ। ਇਸ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਲਈ ਵਿਸ਼ਵ ਕੱਪ ਦੀ ਤਿਆਰੀ ਦਾ ਸਾਧਨ ਵੀ ਬਣੇਗਾ। ਟੀ-20 ਵਿਸ਼ਵ ਕੱਪ 2022 ਅਕਤੂਬਰ ਤੋਂ ਨਵੰਬਰ ਤੱਕ ਚੱਲੇਗਾ।























