ਏਸ਼ੀਆ ਕੱਪ ਸੁਪਰ- 4 ਦਾ ਦੂਜਾ ਮੈਚ ਅੱਜ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ
ਚੰਡੀਗੜ੍ਹ,9ਸਤੰਬਰ(ਵਿਸ਼ਵ ਵਾਰਤਾ) ਏਸ਼ੀਆ ਕੱਪ-2023 ਦੇ ਸੁਪਰ-4 ਪੜਾਅ ਦਾ ਦੂਜਾ ਮੈਚ ਅੱਜ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਬੰਗਲਾਦੇਸ਼ ਦੀ ਟੀਮ ਆਪਣੇ ਪਹਿਲੇ ਸੁਪਰ-4 ਮੈਚ ਵਿੱਚ ਪਾਕਿਸਤਾਨ ਤੋਂ ਹਾਰ ਗਈ ਸੀ। ਇਸ ਦੇ ਨਾਲ ਹੀ ਸ਼੍ਰੀਲੰਕਾਈ ਟੀਮ ਦਾ ਇਹ ਪਹਿਲਾ ਸੁਪਰ-4 ਮੈਚ ਹੋਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਬੰਗਲਾਦੇਸ਼: ਸ਼ਾਕਿਬ ਅਲ ਹਸਨ (ਕਪਤਾਨ), ਮੁਹੰਮਦ ਨਈਮ, ਮੇਹਿਦੀ ਹਸਨ ਮਿਰਾਜ, ਤੌਹੀਦ ਹਰੀਦੌਏ, ਲਿਟਨ ਦਾਸ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਸ਼ਮੀਮ ਹੁਸੈਨ, ਆਫੀਫ ਹੁਸੈਨ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ ਅਤੇ ਹਸਨ ਮਹਿਮੂਦ।
ਸ੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਲਗੇ, ਮਹਿਸ਼ ਤੀਕਸ਼ਾਨਾ, ਮੈਥਿਸ਼ ਪਥੀਰਾਨਾ ਅਤੇ ਕਾਸੁਨ ਰਜਿਥਾ।