ਏਸ਼ੀਆ ਕੱਪ ਦੇ ਸੁਪਰ-4 ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ ਵੱਡੇ ਫਰਕ ਨਾਲ ਹਰਾਇਆ
ਵਨਡੇ ਕਰੀਅਰ ‘ਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਬਣਿਆ ਵਿਰਾਟ ਕੋਹਲੀ
ਕੁਲਦੀਪ ਨੇ ਲਈਆਂ 5 ਵਿਕਟਾਂ
ਚੰਡੀਗੜ੍ਹ,12ਸਤੰਬਰ(ਵਿਸ਼ਵ ਵਾਰਤਾ)- ਭਾਰਤ ਨੇ ਪਾਕਿਸਤਾਨ ‘ਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਟੀਮ ਨੇ ਵਨਡੇ ਏਸ਼ੀਆ ਕੱਪ ਦੇ ਸੁਪਰ-4 ਮੈਚ ‘ਚ ਪਾਕਿਸਤਾਨ ਨੂੰ ਰਿਕਾਰਡ 228 ਦੌੜਾਂ ਨਾਲ ਹਰਾਇਆ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ ਦੋ ਵਿਕਟਾਂ ‘ਤੇ 356 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ 32 ਓਵਰਾਂ ‘ਚ 128 ਦੌੜਾਂ ਹੀ ਬਣਾ ਸਕੀ। ਦੱਸ ਦਈਏ ਕਿ ਭਾਰਤੀ ਗੇਂਦਬਾਜ਼ ਕੁਲਦੀਪ ਨੇ ਸਿਰਫ 25 ਦੌੜਾਂ ਦੇ ਕੇ 5 ਵਿਕਟਾਂ ਲਈਆਂ।
ਕੋਹਲੀ ਨੇ ਵੀ ਵਨਡੇ ਕਰੀਅਰ ‘ਚ 13 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਭਾਰਤ ਲਈ 13 ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਸਿਰਫ਼ ਸਚਿਨ ਤੇਂਦੁਲਕਰ ਹੀ ਉਸ ਤੋਂ ਵੱਧ ਦੌੜਾਂ ਬਣਾ ਸਕੇ ਹਨ। ਵਨਡੇ ‘ਚ ਸਚਿਨ ਦੇ ਨਾਂ 18426 ਦੌੜਾਂ ਹਨ।