ਏਸ਼ੀਆ ਕੱਪ ‘ਚ ਅੱਜ ਭਾਰਤ-ਅਫਗਾਨਿਸਤਾਨ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ 8 ਸਤੰਬਰ (ਵਿਸ਼ਵ ਵਾਰਤਾ) ਭਾਰਤ ਜਿੱਥੇ ਗਰੁੱਪ-ਏ ਦੇ ਦੋਵੇਂ ਮੈਚ ਜਿੱਤ ਕੇ ਇਸ ਦੌਰ ‘ਚ ਪਹੁੰਚਿਆ ਹੈ, ਉਥੇ ਹੀ ਅਫਗਾਨਿਸਤਾਨ ਨੇ ਵੀ ਗਰੁੱਪ-ਬੀ ਦੇ ਆਪਣੇ ਦੋਵੇਂ ਮੈਚਾਂ ‘ਚ ਜਿੱਤ ਹਾਸਿਲ ਕੀਤੀ। ਸ਼ਾਨ ਨਾਲ ਸੁਪਰ 4 ‘ਚ ਪਹੁੰਚੀ ਭਾਰਤੀ ਟੀਮ ਇਸ ਦੌਰ ‘ਚ ਜਿੱਤ ਲਈ ਤਰਸ ਰਹੀ ਸੀ। ਭਾਰਤੀ ਟੀਮ ਪਹਿਲੇ ਮੈਚ ‘ਚ ਪਾਕਿਸਤਾਨ ਤੋਂ 5 ਵਿਕਟਾਂ ਨਾਲ ਹਾਰ ਗਈ ਸੀ ਅਤੇ ਦੂਜੇ ਮੈਚ ‘ਚ ਸ਼੍ਰੀਲੰਕਾ ਨੇ 6 ਵਿਕਟਾਂ ਟੀਮ ਨੂੰ ਮਾਤ ਦਿੱਤੀ ਸੀ।ਅੱਜ ਦਾ ਮੈਚ ਭਾਰਤ ਲਈ ਏਸ਼ੀਆ ਕੱਪ ਦੇ ਇਸ ਰਾਊਡ ‘ਚ ਪਹਿਲੀ ਜਿੱਤ ਹਾਸਲ ਕਰਨ ਦਾ ਆਖਰੀ ਮੌਕਾ ਹੈ।























