ਪਟਿਆਲਾ, 16 ਸਤੰਬਰ – ਪੰਜਾਬ ਪੁਲਿਸ ਦੇ ਸੀਆਈਡੀ ਵਿੰਗ ਦੇ ਏਐੱਸਆਈ ਹਰਮੇਲ ਸਿੰਘ (40) ਵਲੋਂ ਬੀਤੀ ਦੇਰ ਰਾਤ ਆਪਣੀ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਨੂੜ ਵਾਸੀ ਹਰਮੇਲ ਸਿੰਘ ਕੁਝ ਸਮਾਂ ਪਹਿਲਾਂ ਹੀ ਹੌਲਦਾਰ ਤੋਂ ਏ.ਐੱਸ.ਆਈ ਬਣੇ ਸਨ। ਪਰ ਬੀਤੀ ਰਾਤ ਡੀ.ਐੱਸ.ਪੀ ਹਰਦੇਵ ਸਿੰਘ ਤਿਤਲੀ ਨਾਲ ਕਿਸੇ ਗੱਲੋਂ ਹੋਈ ਤਕਰਾਰ ਮਗਰੋਂ ਹਰਮੇਲ ਸਿੰਘ ਨੇ ਆਪਣੀ ਸਰਵਿਸ ਰਿਵਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ।