ਉੱਤਰਾਖੰਡ ਦੇ ਵਿੱਚ ਵੱਡਾ ਹਾਦਸਾ : 23 ਯਾਤਰੀਆਂ ਨੂੰ ਲਿਜਾ ਰਿਹਾ ਵਾਹਨ ਅਲਕ ਨੰਦਾ ਨਦੀ ਵਿੱਚ ਡਿੱਗਿਆ, ਕਈ ਮੌਤਾਂ ਦਾ ਖਦਸ਼ਾ
ਦੇਹਰਾਦੂਨ 15 ਜੂਨ (ਵਿਸ਼ਵ ਵਾਰਤਾ) ਉੱਤਰਾਖੰਡ ਦੇ ਰੁਦਰਪ੍ਰਿਆਗ ਦੇ ਕੋਲ ਰਤੌਲੀ ਵਿੱਚ ਬਦਰੀਨਾਥ ਹਾਈਵੇ ਤੇ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਟੈਂਪੂ ਟਰੈਵਲਰ ਅਲਕਨੰਦਾ ਨਦੀ ਦੇ ਵਿੱਚ ਡਿੱਗ ਗਿਆ ਹੈ। ਇਸ ਘਟਨਾ ਦੇ ਵਿੱਚ ਮੌਕੇ ਤੇ ਹੀ 12 ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। 7 ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਇਹਨਾਂ ਅੰਕੜਿਆਂ ਦੀ ਅਜੇ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ। ਘਟਨਾ ਵਾਲੀ ਜਗ੍ਹਾ ਤੇ ਲਗਾਤਾਰ ਬਚਾਅ ਅਭਿਆਨ ਚੱਲ ਰਿਹਾ ਹੈ। ਇਸ ਦੁਰਘਟਨਾ ਦੀ ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ। ਰੁਦਰ ਪ੍ਰਿਆਗ ਤੋਂ ਕੁਝ ਹੀ ਪਿੱਛੇ ਇਹ ਹਾਦਸਾ ਵਾਪਰਿਆ ਹੈ। ਵਾਹਨ ਸਿੱਧਾ ਇੱਕ ਗਹਿਰੀ ਖਾਈ ਦੇ ਵਿੱਚ ਡਿੱਗਦਾ ਹੋਇਆ ਅਲਕ ਨੰਦਾ ਨਦੀ ਦੇ ਵਿੱਚ ਜਾ ਕੇ ਸਮਾ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਜਦੋਂ ਵਾਹਨ ਹੇਠਾਂ ਡਿੱਗ ਗਿਆ ਤਾਂ ਯਾਤਰੀਆਂ ਨੇ ਚੀਕਾਂ ਮਾਰੀਆਂ। ਆਸ ਪਾਸ ਦੇ ਲੋਕਾਂ ਦੀ ਨਜ਼ਰ ਪਈ ਤਾਂ ਮੌਕੇ ਤੇ ਹੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮਾਂ ਅਤੇ ਪ੍ਰਸ਼ਨਾਸਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਅਤੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ।