ਉੱਘੇ ਸਮਾਜਸੇਵੀ ਚਰਨਜੀਤ ਸਿੰਘ ਸਰਾਫ ਬਣੇ ਸਰਬਸੰਮਤੀ ਨਾਲ ਪ੍ਰਧਾਨ

ਜਲੰਧਰ, 17ਜੂਨ(ਵਿਸ਼ਵ ਵਾਰਤਾ)- ਬੀਤੇ ਦਿਨੀਂ ਸਥਾਨਕ ਵਡਾਲਾ ਰੋਡ ਸਥਿਤ ਟਾਵਰ-ਇਨਕਲੇਵ 3 ਦੀ ਜਨਰਲ ਬਾਡੀ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਉੱਘੇ ਸਮਾਜਸੇਵੀ ਸ.ਚਰਨਜੀਤ ਸਿੰਘ ਸਰਾਫ ਨੂੰ ਪ੍ਰਧਾਨ ਚੁਣ ਲਿਆ ਗਿਆ। ਸ.ਚਰਨਜੀਤ ਸਿੰਘ ਸਰਾਫ ਸ਼ਹਿਰ ਦੀਆਂ ਕਈ ਹੋਰ ਸਮਾਜ ਸੇਵੀ ਜੱਥੇਬੰਦੀਆਂ ਦੇ ਵੀ ਸਰਗਰਮ ਮੈਂਬਰ ਹਨ। ਪ੍ਰਧਾਨ ਬਣਨ ਤੋਂ ਬਾਅਦ ਸ.ਚਰਨਜੀਤ ਸਿੰਘ ਨੇ ਵਿਸ਼ਵ ਵਾਰਤਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਕਲੋਨੀ ਵਾਸੀਆਂ ਵੱਲੋਂ ਉਹਨਾਂ ਤੇ ਪ੍ਰਗਟਾਏ ਭਰੋਸੇ ਤੇ ਖਰਾ ਉਤਰਨਗੇ ਅਤੇ ਉਹ ਕਲੋਨੀ ਦੇ ਸਭ ਲੋੜੀਂਦੇ ਕੰਮਾਂ ਨੂੰ ਨੇਪਰੇ ਚਾੜਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।



















