ਉੱਘੇ ਪੱਤਰਕਾਰ ਵਿਨੋਦ ਦੁਆ ਦੇ ਦਿਹਾਂਤ ਤੇ ਮੁੱਖ ਮੰਤਰੀ ਚੰਨੀ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 4 ਦਸੰਬਰ(ਵਿਸ਼ਵ ਵਾਰਤਾ) ਉੱਘੇ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਬੇਟੀ ਅਤੇ ਕਾਮੇਡੀਅਨ ਮਲਾਇਕਾ ਦੁਆ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।
ਪੱਤਰਕਾਰ ਵਿਨੋਦ ਦੁਆ ਦੇ ਦਿਹਾਂਤ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਲਿਖਿਆ “ਉੱਘੇ ਪੱਤਰਕਾਰ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ
ਜੋ ਇੱਕ ਵਧੀਆ ਖਬਰ ਪ੍ਰਸਾਰਕ ਸੀ। ਉਸਦੀ ਨਿਡਰ ਅਤੇ ਸੰਤੁਲਿਤ ਰਿਪੋਰਟਿੰਗ ਲਈ ਉਸਨੂੰ ਹਮੇਸ਼ਾ ਸਾਰਿਆਂ ਦੁਆਰਾ ਯਾਦ ਕੀਤਾ ਜਾਵੇਗਾ।
ਆਰ.ਆਈ.ਪੀ
https://twitter.com/CHARANJITCHANNI/status/1467150900821065733?t=_Pkk8cf2TI-Hs-23DFLX6Q&s=19























