ਅਲਵਿਦਾ ਸੁਰਿੰਦਰ ਛਿੰਦਾ – ਗੁਰਭਜਨ ਗਿੱਲ
ਲੁਧਿਆਣਾ, 26 ਜੁਲਾਈ (ਵਿਸ਼ਵ ਵਾਰਤਾ)- ਪੰਜਾਬੀ ਫ਼ਿਲਮੀ ਅਦਾਕਾਰ ਅਤੇ ਇੱਕ ਸੁਰੀਲੀ ਆਵਾਜ਼ ਦੇ ਮਾਲਿਕ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਅੱਜ ਸਵੇਰੇ ਇਸ ਫ਼ਾਨੀ ਦੁਨਿਆ ਨੂੰ ਅਲਵਿਦਾ ਕਹਿ ਗਏ ।ਓਹ ਪਿੱਛਲੇ ਕਾਫੀ ਦਿਨਾਂ ਤੋਂ ਡੀ.ਐਮ.ਸੀ ਹਸਪਤਾਲ਼ ਵਿੱਚ ਦਾਖਲ ਸਨ।
ਉੱਘੇ ਲੇਖਕ ਅਤੇ ਸੁਰਿੰਦਰ ਛਿੰਦਾ ਦੇ ਨਜ਼ਦੀਕੀ ਦੋਸਤ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੇ ਜਾਣ ਨਾਲ ਪੰਜਾਬੀ ਸੱਭਿਆਚਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਹਨਾਂ ਦੱਸਿਆ ਕਿ ਸੁਰਿੰਦਰ ਛਿੰਦਾ ਨੇ ਸਵੇਰੇ 6.30 ਵਜੇ ਅਤਿੰਮ ਸਾਹ ਲਏ ।