ਉਸਾਰੀ ਅਧੀਨ 5 ਮੰਜ਼ਿਲਾ ਇਮਾਰਤ ਡਿੱਗੀ
ਚੰਡੀਗੜ੍ਹ,18ਮਾਰਚ(ਵਿਸ਼ਵ ਵਾਰਤਾ)- ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਐਤਵਾਰ ਦੇਰ ਰਾਤ ਇੱਕ 5 ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿ ਗਈ। ਇਹ ਘਟਨਾ ਦੱਖਣੀ ਕੋਲਕਾਤਾ ਦੇ ਮੇਟੀਆਬਰੂਜ਼ ‘ਚ ਵਾਪਰੀ। ਹੁਣ ਤੱਕ 10 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਇਮਾਰਤ ਖਾਲੀ ਸੀ। ਇਸ ਦੇ ਨਾਲ ਹੀ ਝੁੱਗੀਆਂ ਹਨ, ਜਿਹਨਾਂ ‘ਤੇ ਇਮਾਰਤ ਡਿੱਗ ਗਈ। ਉਥੇ ਲੋਕ ਸੁੱਤੇ ਪਏ ਸਨ। ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕੋਲਕਾਤਾ ਪੁਲਿਸ, ਆਫ਼ਤ ਪ੍ਰਬੰਧਨ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਕਈ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਹਨ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਇਲਾਕਾ ਭੀੜ ਵਾਲਾ ਹੈ। ਇਸ ਲਈ ਸਰਚ ਆਪਰੇਸ਼ਨ ‘ਚ ਸਾਵਧਾਨੀ ਵਰਤੀ ਜਾ ਰਹੀ ਹੈ।