ਉਤਰਾਖੰਡ ਵਿੱਚ ਰੈਸਕਿਊ ਆਪਰੇਸ਼ਨ ਹੋਵੇਗਾ ਪ੍ਰਭਾਵਿਤ
ਅੱਜ ਅਤੇ ਕੱਲ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਾਵਨਾ

ਚੰਡੀਗੜ੍ਹ, 9 ਫਰਵਰੀ(ਵਿਸ਼ਵ ਵਾਰਤਾ)- ਮੌਸਮ ਵਿਭਾਗ ਨੇ ਉਤਰਾਖੰਡ ਦੇ ਉਤਰੀ ਭਾਗਾਂ ਵਿੱਚ ਅੱਜ ਅਤੇ ਕੱਲ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਨੇ ਉਤਰਾਖੰਡ ਦੇ ਉਤਰਕਾਸ਼ੀ , ਚਮੋਲੀ ਅਤੇ ਪਿਥੋਰਾਗੜ ਜਨਪਦਾਂ ਦੇ ਉਚਾਈ ਵਾਲੇ ਖੇਤਰਾਂ ਵਿੱਚ ਮੀਂਹ ਤੇ ਨਾਲ ਬਰਫਬਾਰੀ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸਦੇ ਚਲਦੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਉਤਰਾਖੰਡ ਦੇ ਇਹਨਾਂ ਇਲਾਕਿਆਂ ਵਿੱਚ ਮੀਂਹ ਤੇ ਬਰਫਬਾਰੀ ਹੋਵੇਗੀ ਤਾਂ ਰੈਸਕਿਊ ਆਪਰੇਸ਼ਨ ਨੂੰ ਚਲਾਉਣ ਵਿੱਚ ਬੇਹੱਦ ਪਰੇਸ਼ਾਨੀ ਆਵੇਗੀ। ਚਮੋਲੀ ਜੋਸ਼ੀਮਠ ਵਿੱਚ ਗਲੇਸ਼ੀਅਰ ਫਟਣ ਤੋਂ ਆਈ ਆਪਦਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਵਿੱਚ NDRF, SDRF, ITBP ,ਸੈਨਾ, ਨੇਵੀ, ਵਾਯੂ ਸੈਨਾ ਸਮੇਤ ਹੋਰ ਏਜੰਸੀਆਂ ਜੁਟੀਆਂ ਹੋਈਆਂ ਹਨ।






















