ਉਤਰਾਖੰਡ ਫਿਰ ਤੋਂ ਖਤਰੇ ਦੇ ਘੇਰੇ ਵਿੱਚ
ਇਕ ਹੋਰ ਅਸਥਾਈ ਝੀਲ ਬਣੀ- ਜੇਕਰ ਟੁੱਟੀ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ

ਚੰਡੀਗੜ੍ਹ, 12 ਫਰਵਰੀ(ਵਿਸ਼ਵ ਵਾਰਤਾ)- ਉਤਰਾਖੰਡ ਦਾ ਚਮੌਲੀ ਜ਼ਿਲ੍ਹਾ ਅਜੇ ਵਾਪਰੀ ਕੁਦਰਤੀ ਘਟਨਾ ਤੋਂ ਉਭਰਿਆ ਵੀ ਨਹੀਂ ਕਿ ਹੁਣ ਇਕ ਹੋਰ ਖਤਰਾ ਉਤਰਾਖੰਡ ਤੇ ਮੰਡਰਾ ਰਿਹਾ ਹੈ। ਪਿਛਲੇ ਹਾਦਸੇ ਦੀ ਵਜ਼ਾ ਨਾਲ ਤ੍ਰਿਸ਼ੂਲ ਪਰਬਤ ਦੇ ਨਜ਼ਦੀਕ ਲੈਂਡਸਲਾਈਡ ਨਾਲ ਗਲੇਸ਼ੀਅਰ ਟੁਟਣ ਅਤੇ ਝੀਲ ਤੋਂ ਤੇਜ਼ ਵਹਾਅ ਸੀ। ਜਿਸ ਤੇ ਰੀਸ਼ੀਗੰਗਾ ਵਿੱਚ ਸਲਾਬ ਲਿਆ ਦਿੱਤਾ ਸੀ। ਪਰ ਹੁਣ ਰੀਸ਼ੀਗੰਗਾ ਦੇ ਉਪਰੀ ਹਿੱਸੇ ਯਾਨਿ ਕਿ ਅਪਸਟ੍ਰੀਮ ਤੇ ਇਕ ਹੋਰ ਅਸਥਾਈ ਝੀਲ ਬਣਦੀ ਦਿਖਾਈ ਦੇ ਰਹੀ ਹੈ। ਜੇਕਰ ਇਹ ਝੀਲ ਟੁੱਟੀ ਤਾਂ ਫਿਰ ਤੋਂ ਵੱਡਾ ਹਾਦਸਾ ਵਾਪਰ ਸਕਦਾ ਹੈ।






















