• ਸੂਰ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਮੁਹਾਲੀ ਵਿਖੇ ਹੋਇਆ ਰਾਜ ਪੱਧਰੀ ਸਮਾਗਮ
ਮੁਹਾਲੀ/ਚੰਡੀਗੜ, 8 ਅਗਸਤ (ਵਿਸ਼ਵ ਵਾਰਤਾ) : ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮੇਂ ਦੀ ਮੰਗ ਅਨੁਸਾਰ ਕਿਸਾਨਾਂ ਨੂੰ ਉਤਪਾਦਕ ਦੇ ਨਾਲ ਨਾਲ ਵਪਾਰੀ ਵਰਗ ਵਾਲਾ ਕਿੱਤਾ ਵੀ ਅਪਣਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਵਣਜ ਦੀ ਮੰਡੀ ਵਿੱਚ ਸਹੀ ਕੀਮਤ ਵਸੂਲ ਹੋ ਸਕੇ। ਇਹ ਵਿਚਾਰ ਅੱਜ ਸ. ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਨੇ ਸੂਰ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਲਾਈਵ ਸਟਾਕ ਭਵਨ, ਮੁਹਾਲੀ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਇੱਕਤਰ ਸੂਰ ਪਾਲਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
ਸ. ਸਿੱਧੂ ਨੇ ਪੰਜਾਬ ਦੇ ਸਮੂਹ ਕਿਸਾਨ ਭਰਾਵਾਂ ਨੂੰ ਇਹ ਸੱਦਾ ਦਿੱਤਾ ਕਿ ਉਨ•ਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਹੁਣ ਸਮੇਂਂ ਦੇ ਨਾਲ ਰਵਾਇਤੀ ਖੇਤੀ ਦੇ ਮੱਕੜ ਜਾਲ ਵਿੱਚੋਂ ਬਾਹਰ ਨਿਕਲਣਾ ਪਵੇਗਾ ਅਤੇ ਆਪਣੀ ਕਿਰਤ ਦਾ ਵਿਸ਼ਵ ਮੰਡੀ ਵਿੱਚ ਮੁੱਲ ਪਵਾਉਣ ਲਈ ਆਪਣੇ ਉਤਪਾਦ ਦੀ ਮਾਰਕੀਟਿੰਗ ਖੁਦ ਕਰਨੀ ਪਵੇਗੀ। ਸੂਰ ਪਾਲਣ ਦੇ ਧੰਦੇ ਦਾ ਮੌਜੂਦਾ ਦੌਰ ਵਿੱਚ ਲਾਭ ਦੱਸਦਿਆਂ ਸ. ਸਿੱਧੂ ਨੇ ਕਿਹਾ ਕਿ ਵਿਸ਼ਵ ਮੰਡੀ ਵਿੱਚ ਸੂਰ ਦੇ ਮਾਸ ਦੀ ਬਹੁਤ ਮੰਗ ਦਿਨੋ-ਦਿਨ ਵਧ ਰਹੀ ਹੈ। ਉਨ•ਾਂ ਜ਼ਿਕਰ ਕੀਤਾ ਕਿ ਭਾਰਤ ਦੇ ਉੱਤਰ ਪੂਰਵ ਵਿੱਚ ਸਥਿਤ 7 ਪਹਾੜੀ ਰਾਜਾਂ ਵਿੱਚ ਸੂਰ ਦੇ ਮਾਸ ਦੀ ਬਹੁਤ ਵੱਡੀ ਮੰਡੀ ਹੈ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਰਾਜ ਪੰਜਾਬ ਵੱਲੋਂ ਭੇਜੇ ਜਾਂਦੇ ਪੋਰਕ ਮੀਟ ਨੂੰ ਸਭ ਤੋਂ ਉੱਤਮ ਕੁਆਲਿਟੀ ਦਾ ਮੰਨਦੇ ਹਨ। ਉਨ•ਾਂ ਕਿਹਾ ਕਿ ਜੇਕਰ ਕਿਸਾਨ ਵਿਭਾਗ ਵੱਲੋਂ ਵੱਖ ਵੱਖ ਕੇਂਦਰਾਂ ਤੇ ਸੂਰ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਦੇ ਧੰਦੇ ਦੀ ਬਕਾਇਦਾ ਤਕਨੀਕੀ ਜਾਣਕਾਰੀ ਹਾਸਲ ਕਰਕੇ ਆਪਣੇ ਫਾਰਮ ਸਥਾਪਿਤ ਕਰਨ। ਉਨ•ਾਂ ਇਹ ਵਿਸ਼ਵਾਸ ਦਿਵਾਇਆ ਕਿ ਉੱਤਮ ਕੁਆਲਟੀ ਦੇ ਪੋਰਕ ਮੀਟ ਦੀ ਵੱਧ ਤੋਂ ਵੱਧ ਖਪਤ ਸਿਰਫ਼ ਉੱਤਰ ਪੂਰਵੀ ਰਾਜਾਂ ਵਿੱਚ ਹੀ ਹੋ ਜਾਵੇਗੀ।
ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 110 ਯੂਨਿਟ ਸਥਾਪਿਤ ਕਰਨ ਲਈ 2.20 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਉਨ•ਾਂ ਦੱਸਿਆ ਕਿ ਇੱਕ ਯੂਨਿਟ ਵਿੱਚ 20 ਮਾਦਾ ਸੂਰ ਅਤੇ 4 ਨਰ ਸੂਰ ਦਿੱਤੇ ਜਾਣਗੇ। ਉਨ•ਾਂ ਦੱਸਿਆ ਕਿ 5 ਮਹੀਨਿਆਂ ਦੌਰਾਨ 1800 ਸੂਰ ਪਾਲਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਸਰਕਾਰੀ ਸੂਰ ਫਾਰਮਾਂ ਵਿੱਚ 500 ਦੇ ਕਰੀਬ ਸੂਰਾਂ ਦੇ ਬੱਚੇ ਪਸ਼ੂ ਪਾਲਕਾਂ ਨੂੰ ਵਾਜਬ ਰੇਟ ਤੇ ਮੁਹੱਈਆ ਕਰਵਾਏ ਗਏ ਹਨ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਰਾਂ ਦੇ 3000 ਯੂਨਿਟ ਹੋਰ ਸਥਾਪਿਤ ਕਰਨ ਲਈ ਇੱਕ ਵਿਸਥਾਰਿਤ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ ਜਦਕਿ ਬੱਕਰੀਆਂ ਦੇ 1000 ਯੂਨਿਟ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ।
ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਨਿਰਧਾਰਤ ਨੀਤੀ ਮੁਤਾਬਕ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਜੇਕਰ ਸੂਰ ਪਾਲਣ ਦੇ ਧੰਦੇ ਲਈ ਯੂਨਿਟ ਸਥਾਪਿਤ ਕਰਨ ਲਈ ਸਬਸਿਡੀ ਦੀ ਲੋੜ ਹੈ ਤਾਂ ਉਹ ਨਿਰਧਾਰਤ ਵਿਧੀ ਅਧੀਨ ਸਰਕਾਰ ਕੋਲ ਦਰਖਾਸਤ ਦੇ ਸਕਦੇ ਹਨ ਅਤੇ ਉਨ•ਾਂ ਦੱਸਿਆ ਕਿ ਕਿਸਾਨਾਂ ਨੂੰ ਸਹਾਇਕ ਧੰਦਿਆਂ ਦੀ ਸਥਾਪਤੀ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪਸ਼ੂ ਪਾਲਣ ਮੰਤਰੀ ਨੇ ਮਾਣ ਨਾਲ ਇਹ ਗੱਲ ਆਖੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗਾਂ ਦੀ ਵੰਡ ਸਮੇਂ ਪਸ਼ੂ ਪਾਲਣ ਵਿਭਾਗ ਉਨ•ਾਂ ਨੂੰ ਸੌਪਦੇ ਹੋਏ ਇਹ ਕਿਹਾ ਸੀ ਕਿ ਇਹ ਮਹਿਕਮਾ ਉਨ•ਾਂ ਨੂੰ ਸਭ ਤੋਂ ਜ਼ਿਆਦਾ ਪਿਆਰਾ ਅਤੇ ਉਨ•ਾਂ ਦੇ ਮੇਰੇ ਤੋਂ ਇਹ ਆਸ ਪ੍ਰਗਟਾਈ ਸੀ ਕਿ ਮੈਂ ਵਧੀਆ ਕੰਮ ਕਰਕੇ ਪੰਜਾਬ ਦੀ ਕਰਜਈ ਕਿਸਾਨੀ ਦਾ ਭਾਰ ਹੌਲਾ ਕਰਾਂ। ਸ. ਸਿੱਧੂ ਨੇ ਕਿਹਾ ਕਿ ਮੈਂ ਆਪਣੀ ਪੂਰੀ ਤਨਦੇਹੀ ਨਾਲ ਪਸ਼ੂ ਪਾਲਣ ਵਿਭਾਗ ਨੂੰ ਮੁੱਖ ਮੰਤਰੀ ਸਾਹਿਬ ਦੇ ਦਰਸਾਏ ਮਾਰਗ ਅਨੁਸਾਰ ਚਲਾਉਣ ਦੀ ਚਾਰਾਜੋਈ ਕਰ ਰਿਹਾ ਹਾਂ।
ਅੱਜ ਦੇ ਸੂਰ ਪਾਲਣ ਧੰਦੇ ਦੇ ਸੈਮੀਨਾਰ ਦੌਰਾਨ ਡਾ. ਅਮਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ, ਸ੍ਰੀ ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ, ਡਾ. ਮਦਨ ਮੋਹਨ, ਡਾਇਰੈਕਟਰ ਮੱਛੀ ਪਾਲਣ, ਸ਼੍ਰੀ ਹਰਕੇਸ਼ ਚੰਦ ਸ਼ਰਮਾ, ਸਿਆਸੀ ਸਕੱਤਰ, ਪਸ਼ੂ ਪਾਲਣ ਮੰਤਰੀ, ਡਾ. ਹਰਸ਼ ਮੋਹਨ ਵਾਲੀਆ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ (ਮੁਰਗੀ ਵਿਕਾਸ) ਡਾ. ਵਿਨੋਦ ਕੁਮਾਰ ਜਿੰਦਲ ਅਤੇ ਅਗਾਂਹ ਵਧੂ ਸੂਰ ਪਾਲਕ ਸ੍ਰੀ ਸੁਖਵਿੰਦਰ ਸਿੰਘ ਕੋਟਲੀ ਨੇ ਸੂਰ ਪਾਲਣ ਦੇ ਕਿੱਤੇ ਨਾਲ ਸਬੰਧਤ ਤਕਨੀਕੀ ਜਾਣਕਾਰੀਆਂ ਅਤੇ ਤਜ਼ਰਬੇ ਹਾਜਰ ਸੂਰ ਪਾਲਕਾਂ ਨਾਲ ਸਾਂਝੇ ਕੀਤੇ।
ਕੀ ਤੁਸੀਂ ਵੀ Anxiety ਤੋਂ ਪਰੇਸ਼ਾਨ ਹੋ, ਅਪਣਾਓ ਇਹ ਟਿਪਸ
ਕੀ ਤੁਸੀਂ ਵੀ Anxiety ਤੋਂ ਪਰੇਸ਼ਾਨ ਹੋ, ਅਪਣਾਓ ਇਹ ਟਿਪਸ ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)- ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣਾ ਖਿਆਲ...