ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ

ਮਾਨਸਾ 6 ਫਰਵਰੀ:ਅਨੇਕਾਂ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਕੇ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਦੇ ਕਾਬਲ ਬਣਾਉਣ ਅਤੇ ਆਪਣੀਆਂ ਤਿੰਨੇ ਧੀਆਂ ਨੂੰ ਉੱਚ ਸਿੱਖਿਆ ਦੇ ਕੇ ਸਮਾਜ ਵਿੱਚ ਲੜਕੀਆਂ ਦੇ ਰੁਤਬੇ ਨੂੰ ਉਤਸ਼ਾਹਿਤ ਕਰਨ ਵਾਲੇ ਉਘੇ ਸਮਾਜ ਸੇਵੀ,ਧਾਰਮਿਕ ਬਿਰਤੀ ਦੇ ਮਾਲਕ ਸੁਖਵਿੰਦਰ ਕੌਰ ਦੇ ਦਿਹਾਂਤ ‘ਤੇ ਜਿਥੇ ਇਲਾਕੇ ਭਰ ਚ ਸੋਗ ਦੀ ਲਹਿਰ ਹੈ,ਉਥੇ ਸਮਾਜ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੀ ਸਖਸ਼ੀਅਤ ਤੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ।
ਸ਼੍ਰੀਮਤੀ ਸੁਖਵਿੰਦਰ ਕੌਰ ਦਾ ਜਨਮ 11 ਫਰਵਰੀ 1946 ਨੂੰ ਮਾਤਾ ਗੁਰਦਿਆਲ ਕੌਰ ਅਤੇ ਪਿਤਾ ਸੁਰਜੀਤ ਸਿੰਘ ਦੇ ਘਰ ਪਿੰਡ ਪਾਇਆਵਾਲੀ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਸਿੱਖਿਆ ਸੰਗਰੂਰ ਤੋਂ ਪੂਰੀ ਕੀਤੀ। ਉਹ ਬਹੁਤ ਹੀ ਧਾਰਮਿਕ ਵਿਚਾਰਾਂ ਦੇ, ਨਿਮਰਤਾ, ਸੇਵਾ ਭਾਵਨਾ, ਮਿਹਨਤੀ ਅਤੇ ਸਮਾਜ ਸੇਵੀ ਸਨ। ਉਹਨਾਂ ਨੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ। ਪਿੰਡ ਦੇ ਬੱਚਿਆਂ ਨੂੰ ਉਚ ਸਿੱਖਿਆ ਵਾਸਤੇ ਪ੍ਰੇਰਿਤ ਕੀਤਾ। ਉਹਨਾਂ ਦੇ ਪੜ੍ਹਾਏ ਹੋਏ ਬੱਚਿਆਂ ਨੇ ਉੱਚ ਸਿੱਖਿਆ ਹਾਸਿਲ ਕੀਤੀ। ਉਨ੍ਹਾਂ ਦਾ ਵਿਆਹ 12 ਫਰਵਰੀ 1973 ਨੂੰ ਸ੍ਰ. ਬਲਵਿੰਦਰ ਸਿੰਘ ਨਾਲ ਝਲਬੂਟੀ ਵਿਖੇ ਹੋਇਆ। ਉਹਨਾਂ ਦੀ ਕੁੱਖੋਂ ਤਿੰਨ ਪੁੱਤਰੀਆਂ ਨੇ ਜਨਮ ਲਿਆ। ਧੀਆਂ ਦੇ ਜਨਮ ਤੇ ਉਹਨਾਂ ਨੇ ਬਹੁਤ ਖੁਸ਼ੀਆਂ ਮਨਾਈ ਅਤੇ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਤੇ ਲਾਡਾਂ ਨਾਲ ਪਾਲਿਆ ਅਤੇ ਚੰਗੇ ਸੰਸਕਾਰ ਦਿੱਤੇ। ਉਹਨਾਂ ਨੇ ਆਪਣੀਆਂ ਧੀਆਂ ਨਾਲ ਚੰਗੀ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਇਆ। ਉਨ੍ਹਾਂ ਦੀ ਵੱਡੀ ਪੁੱਤਰੀ ਕਮਲਜੀਤ ਕੌਰ ਦਾ ਵਿਆਹ ਫ਼ੌਜੀ ਅਫ਼ਸਰ ਨਾਲ ਕੀਤਾ, ਬੇਟੀ ਰਾਜਵੀਰ ਕੌਰ ਦਾ ਵਿਆਹ ਭੁਪਿੰਦਰ ਸਿੰਘ ਜੋ ਕਿ ਅਮਰੀਕਾ ਸਿਟੀਜਨ ਹਨ। ਉਨ੍ਹਾਂ ਨਾਲ ਹੋਇਆ ਤੇ ਉਹ Business Women ਹਨ। ਛੋਟੀ ਪੁੱਤਰੀ ਵੀਰਪਾਲ ਕੌਰ ਦਾ ਵਿਆਹ ਲੁਧਿਆਣਾ ਦੇ Businessman Engineer ਹਰਪ੍ਰੀਤ ਸਿੰਘ ਨਾਲ ਹੋਇਆ, ਉਹ ਖੁਦ ਵੀ Business Women ਹਨ।
ਉਨ੍ਹਾਂ ਦੇ ਆਪਣੇ ਮਿੱਠੇ ਬੋਲ ਅਤੇ ਸਹਿਨਸ਼ੀਲਤਾ ਵਾਲੇ ਸੁਭਾਅ ਨਾਲ ਝਲਬੂਟੀ ਪਰਿਵਾਰ ਅਤੇ ਸਮਾਜ ਵਿੱਚ ਬਹੁਤ ਇੱਜ਼ਤ, ਅਤੇ ਪਿਆਰ ਮਿਲਿਆ।
ਉਹ ਲੰਮੇ ਸਮੇ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਚੰਗੇ ਸੁਭਾਅ ਅਤੇ ਦਿੱਤੇ ਹੋਏ ਚੰਗੇ ਸੰਸਕਾਰ ਕਰਕੇ ਪਰਿਵਾਰ ਨੇ ਉਨ੍ਹਾਂ ਦੀ ਬਹੁਤ ਸੰਭਾਲ ਅਤੇ ਸੇਵਾ ਕੀਤੀ। ਪਿਛਲੇ ਤਿੰਨ ਸਾਲ ਤੋਂ ਉਹ ਆਪਣੀ ਬੇਟੀ ਕਮਲਜੀਤ ਕੌਰ ਅਤੇ ਜੁਆਈ ਬ੍ਰਗੇਡੀਅਰ ਅਵਤਾਰ ਸਿੰਘ ਕੋਲ ਸਨ। ਉਨ੍ਹਾਂ ਨੇ ਆਪਣਾ ਆਖਰੀ ਸਾਹ ਆਰਮੀ ਹਸਪਤਾਲ ਵਿੱਚ 2 ਫਰਵਰੀ 2021 ਨੂੰ 9.40 ਸਵੇਰੇ ਤੇ ਉਧਮਪੁਰ (ਜੰਮੂ ਅਤੇ ਕਸ਼ਮੀਰ) ਵਿੱਚ ਪੂਰਾ ਕੀਤਾ।
ਉਨ੍ਹਾਂ ਦਾ ਸੰਸਕਾਰ 3 ਫਰਵਰੀ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਝਲਬੂਟੀ ਵਿਖੇ ਕੀਤਾ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਆਖੰਡ ਪਾਠ ਕਰਵਾਏ ਗਏ ਹਨ, ਜਿਸਦਾ ਭੋਗ 7 ਫਰਵਰੀ 2021 ਦਿਨ ਐਤਵਾਰ ਪਾਇਆ ਜਾ ਰਿਹਾ ਹੈ।






















